ਮਹਿਲਾ ਨਾਲ ਹੱਥੋਪਾਈ ਕਰਕੇ ਕਮੀਜ ਪਾੜਨ ਤੇ ਚਾਰ ਵਿਰੁੱਧ ਕੇਸ ਦਰਜ

0
54
manhandling woman and tearing her shirt

ਪਾਤੜਾਂ, 18 ਜੁਲਾਈ 2025 : ਥਾਣਾ ਪਾਤੜਾਂ (Police Station Patran) ਦੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 74, 3 (5) ਬੀ. ਐਨ. ਐਸ. ਤਹਿਤ ਮਹਿਲਾ ਨਾਲ ਹੱਥੋਪਾਈ ਕਰਨ, ਉਸਦਾ ਕਮੀਜ਼ ਪਾੜਨ (Tearing a shirt) ਅਤੇ ਉਸਦੇ ਸਰੀਰ ਨੂੰ ਗਲਤ ਨੀਅਤ ਨਾਲ ਛੂਹਣ (Touching the body with wrong intention) ਤੇ ਕੇਸ ਦਰਜ ਕੀਤਾ ਗਿਆ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਪੁੱਤਰਾਨ ਕਰਨੈਲ ਸਿੰਘ ਵਾਸੀਆਨ ਘੁਮਿਆਰ ਬਸਤੀ ਸ਼ੁਤਰਾਣਾ, ਸੁਖਦੀਪ ਸਿੰਘ, ਸੁਖਚੈਨ ਸਿੰਘ ਪੁੱਤਰਾਨ ਮੁਖਤਿਆਰ ਸਿੰਘ ਵਾਸੀਆਨ ਡੇਰਾ ਰਾਮਦੀਆਉਰਲਾਣਾ ਥਾਣਾ ਗੂਹਲਾ ਜਿਲਾ ਕੈਂਥਲ ਹਰਿਆਣਾ ਸ਼ਾਮਲ ਹੈ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 16 ਜੁਲਾਈ 2025 ਨੂੰ 9.30 ਪੀ. ਐਮ. ਤੇ ਉਹ ਆਪਣੀ ਜਠਾਣੀ ਸੀਲਾ ਦੇਵੀ ਨਾਲ ਘਰ ਦੇ ਬਾਹਰ ਗਲੀ ਵਿੱਚ ਆਪਣੇ ਪਸ਼ੂ ਦੇਖਣ ਗਈ ਸੀ ਤਾਂ ਗਲੀ ਵਿੱਚ ਮੌਜੂਦ ਉਪਰੋਕਤ ਵਿਅਕਤੀਆਂ ਨੇ ਉਸ ਨਾਲ ਹੱਥੋਪਾਈ (Handcuffs) ਕਰਨੀ ਸੁ਼ਰੂ ਕਰ ਦਿੱਤੀ, ਜਿਸ ਕਾਰਨ ਉਸਦਾ ਕਮੀਜ ਪਾਟ ਗਿਆ ਅਤੇ ਉਸਦੇ ਸਰੀਰ ਨੂੰ ਗਲਤ ਨੀਅਤ ਨਾਲ ਟੱਚ ਵੀ ਕੀਤਾ।ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ, ਗਾਲੀ ਗਲੋਚ ਕਰਨ ਤੇ ਕੇਸ ਦਰਜ

LEAVE A REPLY

Please enter your comment!
Please enter your name here