ਪੰਜ ਵਿਅਕਤੀਆਂ ਵਿਰੁੱਧ ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇੇ ਕੇਸ ਦਰਜ

0
65
I drank the acid

ਪਟਿਆਲਾ, 4 ਅਗਸਤ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 108, 56, 115 (2), 61 (2) ਬੀ. ਐਨ. ਐਸ. ਤਹਿਤ ਵਿਅਕਤੀ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਕਰਨ ਲਈ ਮਜ਼ਬੂਰ ਕਰਨ ਤੇ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨਾਨਕੀ ਸਿੰਘ ਚੇਅਰਮੈਨ, ਮਨਪ੍ਰੀਤ ਕੌਰ ਪਿ੍ਰੰਸੀਪਲ, ਮਿਨਾਕਸ਼ੀ ਵਾਈਸ ਪਿ੍ਰੰਸੀਪਲ, ਕੁਦਰਮ ਮੈਡਮ ਅਤੇ ਜੀਉ ਸਰ ਵਾਸੀ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨੇੜੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਾਮ ਨਾਥ (55) ਪੁੱਤਰ ਮੇਹਰ ਚੰਦ ਵਾਸੀ ਗੁਰੂ ਨਾਨਕ ਨਗਰ ਬਡੂੰਗਰ ਪਟਿਆਲਾ ਨੇ ਦੱਸਿਆ ਕਿ ਉਹ ਹੈਂਡੀਕੈਪਟ ਹੈ ਅਤੇ ਉਕਤ ਸਕੂਲ ਵਿਚ ਚੌਂਕੀਦਾਰ ਲੱਗਿਆ ਹੋਇਆ ਹੈ।ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਉਸਨੂੰ ਕਾਫੀ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਔਖੇ ਕੰਮ ਕਰਨ ਲਈ ਕਹਿੰਦੇ ਸਨ ਤੇ 27 ਜੁਲਾਈ 2025 ਨੂੰ ਚੇੇਅਰਮੈਨ ਨਾਨਕੀ ਸਿੰਘ ਸਕੂਲ ਵਿਚ ਆਈ ਅਤੇ ਉਸਨੂੰ ਅਤੇ ਹੋਰਨਾਂ ਨੂੰ ਸਕੂਲ ਵਿਚ ਪਏ ਕੂੜੇ ਸਬੰਧੀ ਬੋਲਣ ਲੱਗ ਪਈ ਅਤੇ ਜਦੋਂ ਉਸਨੇ ਆਪਣੀ ਰਿਟਾਇਰਮੈਂਟ ਦੀ ਮੰਗ ਕੀਤੀ ਤਾਂ ਨਾਨਕੀ ਸਿੰਘ ਕਹਿੰਦੀ ਕਿ ਅਜਿਹੇ ਕੇਸ ਪਾ ਦਿਆਂਗੀ ਕਿ ਸੋਚ ਵੀ ਨਹੀਂ ਸਕਦੇ ।

ਸੁਸਾਇਡ ਨੋਟ ਪਿ੍ਰੰਸੀਪਲ ਦੇ ਹੱਥ ਵਿਚ ਪਕੜਾ ਦਿੱਤਾ

ਸਿ਼ਕਾਇਤਕਰਤਾ ਨੇ ਦੱਸਿਆ ਕਿ ਜਿਸ ਦੇ ਚਲਦਿਆਂ ਤੰਗ ਆ ਕੇ ਉਸਨੇ ਸੁਸਾਇਡ ਨੋਟ (Suicide note) ਪਿ੍ਰੰਸੀਪਲ ਦੇ ਹੱਥ ਵਿਚ ਪਕੜਾ ਦਿੱਤਾ ਅਤੇ ਆਪਣੀ ਜੇਬ ਵਿਚੋਂ ਤੇਜਾਬ ਕੱਢ ਕੇੇ ਪੀ ਲਿਆ (I drank the acid) ਅਤੇ ਨਾਨਕੀ ਸਿੰਘ ਉਸਦੀ (ਸਿ਼ਕਾਇਤਕਰਤਾ) ਦੀ ਵੀਡੀਓ ਬਣਾਉਣ ਲੱਗ ਪਈ, ਜਿਸ ਤੋਂ ਬਾਅਦ ਉਹ ਇਲਾਜ ਲਈ ਭਾਟੀਆ ਹਸਪਤਾਲ ਵਿਖੇ ਦਾਖਲ ਹੈ ।

Read More : ਜਹਿਰੀਲੀ ਦਵਾਈ ਪੀ ਕੇ ਮੌਤ ਦੇ ਘਾਟ ਉਤਰਨ ਤੇ ਇਕ ਵਿਰੁੱਧ ਕੇਸ ਦਰਜ

LEAVE A REPLY

Please enter your comment!
Please enter your name here