ਕਾਰ ਵਿਚ ਹਾਈਡਰਾ ਲਿਆ ਕੇ ਮਾਰਨ ਤੇ ਡਰਾਈਵਰ ਵਿਰੁੱਧ ਕੇਸ ਦਰਜ

0
5
FIR

ਪਟਿਆਲਾ, 1 ਅਗਸਤ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਹਾਈਡਰਾ ਦੇ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ 281, 324 (4) ਬੀ. ਐਨ. ਐਸ. ਤਹਿਤ ਹਾਈਡਰਾ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ (Hydra, speed and recklessness) ਨਾਲ ਲਿਆ ਕੇ ਮਾਰਨ ਕੇ ਕਾਫੀ ਨੁਕਸਾਨ ਕਰਨ ਤੇ ਕੇਸ ਦਰਜ ਕੀਤਾ ਹੈ ।

ਕਿਸ ਡਰਾਈਵਰ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਹਾਈਡਰਾ ਦੇ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ
ਮਨਜੀਤ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਬਲਦ ਖੁਰਦ ਹਾਲ ਮਕਾਨ ਨੰ. ਐਫ-57 ਨੇੜੇ ਪਾਲ ਚੱਕੀ ਪ੍ਰਤਾਪ ਨਗਰ ਪਟਿਆਲਾ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਹਿਨਾਜ ਜੌਲੀ ਪਤਨੀ ਪੰਕਜ ਕੌੜਾ ਵਾਸੀ ਮਕਾਨ ਨੰ. 16 ਫੇਸ 3 ਟਰਾਈਕੋਨ ਸਿਟੀ ਸਰਹੰਦ ਰੋਡ ਪਟਿਆਲਾ ਨੇ ਦੱਸਿਆ ਕਿ 31 ਜੁਲਾਈ 2025 ਨੂੰ ਜਦੋਂ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਫੋਕਲ ਪੁਆਇੰਟ ਲਾਇਟਾਂ ਕੋਲ ਜਾ ਰਹੀ ਸੀ ਤਾਂ ਉਪਰੋਕਤ ਡਰਾਇਵਰ ਨੇ ਆਪਣੀ ਹਾਈਡਰਾ ਮਸ਼ੀਨ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੀ ਕਾਰ ਵਿੱਚ ਮਾਰੀ, ਜਿਸ ਕਾਰਨ ਉਸਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਸਕੂਟਰੀ ਮੋਟਰਸਾਈਕਲ ਵਿਚ ਲਿਆ ਕੇ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

LEAVE A REPLY

Please enter your comment!
Please enter your name here