ਕੈਂਟਰ ਲਿਆ ਕੇ ਮਾਰਨ ਤੇ ਇਕ ਦੀ ਮੌਤ ਹੋਣ ਤੇ ਡਰਾਈਵਰ ਵਿਰੁੱਧ ਕੇਸ ਦਰਜ

0
11
FIR

ਰਾਜਪੁਰਾ, 19 ਜੁਲਾਈ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ ਕੈਂਟਰ ਦੇ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ 281, 106 (1) ਬੀ. ਐਨ. ਐਸ. ਤਹਿਤ ਕੈਂਟਰ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇ ਇਕ ਵਿਅਕਤੀ ਦੀ ਮੌਤ ਹੋ ਜਾਣ ਤੇ ਕੇਸ ਦਰਜ ਕੀਤਾ ਹੈ ।

ਕਿਹੜੇ ਕੈਂਟਰ ਡਰਾਈਵਰ ਵਿਰੁੱਧ ਹੋਇਆ ਕੇਸ ਦਰਜ

ਜਿਹੜੇ ਕੈਂਟਰ ਦੇ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪਰਦੀਪ ਕੁਮਾਰ ਪੁੱਤਰ ਭੁਰੇ ਸਿੰਘ ਵਾਸੀ ਪਿੰਡ ਭੋਜਪੁਰ ਰਮਾਇਣ ਥਾਣਾ ਚੋਵੀਆ ਜਿਲਾ ਇਟਾਵਾ ਯੂ. ਪੀ. ਸ਼ਾਮਲ ਹੈ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਾਹੁਲ ਪੁੱਤਰ ਰਾਮ ਕਿਸ਼ਨ ਵਾਸੀ ਮਕਾਨ ਨੰ. 474 ਭਾਰਤ ਕਲੋਨੀ ਰਾਜਪੁਰਾ ਨੇ ਦੱਸਿਆ ਕਿ 17 ਜੁਲਾਈ 2025 ਨੂੰ ਉਸਦੇ ਪਿਤਾ ਨਲਾਸ ਰੋਡ ਰਾਜਪੁਰਾ ਦੇ ਸਾਹਮਣੇ ਸਰਵਿਸ ਰੋਡ ਤੇ ਪੈਦਲ ਜਾ ਰਹੇ ਸਨ ਤਾਂ ਕੈਂਟਰ ਦੇ ਉਕਤ ਡਰਾਇਵਰ (Driver) ਨੇ ਆਪਣਾ ਕੈਂਟਰ ਤੇਜ ਰਫਤਾਰ ਤੇ ਲਪ੍ਰਵਾਹੀ (Canter speeding and carelessness) ਨਾਲ ਲਿਆ ਕੇ ਉਸਦੇ ਪਿਤਾ ਵਿੱਚ ਮਾਰਿਆ, ਜਿਸ ਕਾਰਨ ਉਸਦੇ ਪਿਤਾ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕੈਂਟਰ ਵਿਚ ਟਰੱਕ ਤੇਜ ਰਫ਼ਤਾਰ ਨਾਲ ਮਾਰਨ ਕਾਰਨ ਇਕ ਦੀ ਮੌਤ ਹੋਣ ਤੇ ਕੇਸ ਦਰਜ

LEAVE A REPLY

Please enter your comment!
Please enter your name here