ਬਨੂੜ, 12 ਜੁਲਾਈ 2025 : ਥਾਣਾ ਬਨੂੜ ਪੁਲਸ (Banur Police Station) ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 64, 316 (2), 318 (4) ਬੀ. ਐਨ. ਐਸ. ਤਹਿਤ ਲੜਕੀ ਨੂੰ ਵਿਆਹ ਤੋਂ ਮਨ੍ਹਾਂ ਕਰਕੇ ਉਸਦੀ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋਣ ਤੇ ਕੇਸ ਦਰਜ ਕੀਤਾ ਗਿਆ ਹੈ ।
ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਮਿਤ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਅਜੀਤ ਨਗਰ ਬਸਤੀ ਜਗਰਾਉ ਜਿਲਾ ਲੁਧਿਆਣਾ ਸ਼ਾਮਲ ਹੈ ।
ਪੁਲਸ ਨੂੰ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਉਸਦੀ ਲੜਕੀ ਜੋ ਕਿ 27 ਸਾਲਾਂ ਦੀ ਹੈ ਦੀ ਅਮਿਤ ਨਾਲ ਦੋਸਤੀ ਹੋ ਗਈ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਲੜਕੀ ਦੇ ਦੱਸਣ ਮੁਤਾਬਕ ਅਮਿਤ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ, ਜਿਸ ਤੇ ਉਸਨੇ ਲੜਕੀ ਨੂੰ ਵਿਸ਼ਵਾਸ਼ ਵਿੱਚ ਲੈ ਲਿਆ ਤੇ ਬਨੂੰੜ ਵਿਖੇ ਕਮਰਾ ਲੈ ਕੇ ਇਕੱਠੇ ਰਹਿਣ ਲੱਗ ਪਏ, ਜਿੱਥੇ ਉਪਰੋਕਤ ਵਿਅਕਤੀ ਨੇ ਉਸਦੀ ਲੜਕੀ ਨੂੰ ਵਿਆਹ ਕਰਾਉਣ ਦਾ ਲਾਰਾ ਲਗਾ ਕੇ ਉਸ ਨਾਲ ਸਰੀਰਕ ਸਬੰਧ (Sexual intercourse) ਬਣਾਏ, ਜਿਸ ਚਲਦਿਆਂ ਹੁਣ ਉਹ (ਲੜਕੀ) 6 ਮਹੀਨਿਆਂ ਦੀ ਗਰਭਵਤੀ (6 months pregnant) ਹੋ ਗਈ ।
ਅਮਿਤ ਤਾਂ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਅਤੇ ਉਸ ਕੋਲ ਦੋ ਬੱਚੇ ਵੀ ਹਨ
ਸਿ਼ਕਾਇਤਕਰਤਾ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਲੜਕੀ ਨੂੰ ਪਤਾ ਲੱਗਿਆ ਕਿ ਅਮਿਤ ਤਾਂ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਅਤੇ ਉਸ ਕੋਲ ਦੋ ਬੱਚੇ ਵੀ ਹਨ। ਸਿ਼ਕਾਇਤਕਰਤਾ ਨੇ ਦੱਸਿਆ ਕਿ ਇਥੇ ਹੀ ਬਸ ਨਹੀਂ ਅਮਿਤ ਵਲੋਂ ਤਾਂ ਲੜਕੀ ਦੇ ਸੋਨੇ ਦੇ ਗਹਿਣੇ ਵੀ ਆਪਣੇ ਕੋਲ ਰੱਖੇ ਹੋਏ ਹਨ ਤੇ 22 ਮਈ 2025 ਨੂੰ ਅਮਿਤ ਲੜਕੀ ਨੂੰ ਵਿਆਹ ਤੋ ਮਨ੍ਹਾਂ ਕਰਕੇ ਉਸਦੀ ਕੁੱਟਮਾਰ ਕਰਕੇ ਮੌਕੇ ਤੋ ਫਰਾਰ ਹੋ ਗਿਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਚਾਰ ਵਿਰੁੱਧ ਕੁੱਟਮਾਰ ਕਰਨ ਅਤੇ ਖੋਹ ਕਰਨ ਤੇ ਕੇਸ ਦਰਜ