ਠਾਣੇ, 22 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਜ਼ਿਲੇ (Thane district of Maharashtra) `ਚ ਫਰਜ਼ੀ ਜੀ. ਐੱਸ. ਟੀ. ਰਜਿਸਟਰਡ ਕੰਪਨੀਆਂ ਬਣਾ ਕੇ 22.06 ਕਰੋੜ ਰੁਪਏ ਦੀ ਇਨਪੁਟ ਟੈਕਸ ਕ੍ਰੈਡਿਟ ਧੋਖਾਦੇਹੀ (Input Tax Credit Fraud) ਦੇ ਦੋਸ਼ `ਚ 4 ਲੋਕਾਂ ਖ਼ਿਲਾਫ਼ ਕੇਸ ਦਰਜ (Case registered) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਸਟੇਟ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਵਿਭਾਗ (State Goods and Services Tax Department) ਦੇ ਇਕ ਅਧਿਕਾਰੀ ਦੀ ਸਿ਼ਕਾਇਤ ਦੇ ਆਧਾਰ `ਤੇ ਕਲਿਆਣ ਪੁਲਸ ਨੇ ਨਿਖਿਲ ਗਾਇਕਵਾੜ (ਡਾਇਨਾਮਿਕ ਐਂਟਰਪ੍ਰਾਈਜ਼ਿਜ਼ ਦਾ ਮਾਲਕ), ਨੂਰ ਮੁਹੰਮਦ ਵਸੀਮ ਪਿੰਜਾਰੀ, ਨਵਨਾਥ ਸੁਖਰਿਆ ਘਰਾਟ ਅਤੇ ਸਰਫਰਾਜ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ।
ਐੱਮ. ਐੱਫ. ਸੀ. ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਅਗਸਤ ਵਿਚਕਾਰ ਮੁਲਜ਼ਮਾਂ ਨੇ ਇਕ ਕੰਪਨੀ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਸਰਕਾਰ ਨੂੰ ਗਲਤ ਜਾਣਕਾਰੀ ਦੇ ਕੇ ਜੀ. ਐੱਸ. ਟੀ. ਐਕਟ ਤਹਿਤ ਰਜਿਸਟ੍ਰੇਸ਼ਨ ਸਰਟੀਫਿਕੇਟ ਹਾਸਲ ਕੀਤਾ ਸੀ ।
Read More : ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ









