ਸਮਾਣਾ, 2 ਜੁਲਾਈ 2025 : ਥਾਣਾ ਸਦਰ ਸਮਾਣਾ (Police Station Sadar Samana) ਪੁਲਸ ਨੇ ਵੱਖ-ਵੱਖ ਧਾਰਾਵਾਂ 115 (2), 126 (2), 118 (1), 351 (2,3), 191 (3), 190 ਬੀ. ਐਨ. ਐਸ. ਤਹਿਤ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ (Assault with sharp weapons) ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦੇਣ ਦੇ ਦੋਸ਼ ਹੇਠ ਕੇਸ ਦਰਜ (Case registered) ਕੀਤਾ ਗਿਆ ਹੈ ।
ਕਿਹੜੇ ਕਿਹੜੇ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨਛੱਤਰ ਸਿੰਘ ਪੁੱਤਰ ਜੰਗੀਰ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ ਪੁੱਤਰਾਨ ਨਛੱਤਰ ਸਿੰਘ, ਸਿਮਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ, ਸਤਨਾਮ ਸਿੰਘ ਪੁੱਤਰ ਗੁਰਨਾਮ ਸਿੰਘ, ਜਗਵੀਰ ਸਿੰਘ ਪੁੱਤਰ ਰਾਮ ਸਿੰਘ, ਮੱਖਣ ਸਿੰਘ ਪੁੱਤਰ ਜੱਗਾ ਸਿੰਘ, ਗੁਰਧਿਆਨ ਸਿੰਘ ਪੁੱਤਰ ਨਾ-ਮਾਲੂਮ, ਜੁਗਰਾਜ ਸਿੰਘ ਪੁੱਤਰ ਨਾ-ਮਾਲੂਮ ਵਾਸੀਆਨ ਪਿੰਡ ਟੋਡਰਪੁਰ ਅਤੇ ਸਤ-8 ਅਣਪਛਾਤੇ ਵਿਅਕਤੀ ਸ਼ਾਮਲ ਹਨ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਹਰਮਨਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਟੋਡਰਪੁਰ ਥਾਣਾ ਸਦਰ ਸਮਾਣਾ ਨੇ ਦੱਸਿਆ ਕਿ 27 ਜੂਨ 2025 ਨੂੰ ਉਹ ਆਪਣੀ ਭੂਆ ਦੇ ਪਿੰਡ ਜਲਾਲਪੁਰ ਵਿਖੇ ਉਹਨਾ ਦੇ ਘਰ ਦੇ ਬਾਹਰ ਟਰੈਕਟਰ ਟਰਾਲੀ ਖੜ੍ਹਾ ਕੇ ਆਪਣੇ ਭੂਆ ਦੇ ਲੜਕੇ ਤਾਜਮਨ ਸਿੰਘ ਸਮੇਤ ਸਮਾਨ ਲੱਦ ਰਿਹਾ ਸੀ ਤਾਂ ਇੰਨੇ ਵਿੱਚ ਜਗਵੀਰ ਸਿੰਘ ਦਾ ਨੌਕਰ ਟਰੈਕਟਰ ਲੈ ਕੇ ਆ ਰਿਹਾ ਸੀ ।
ਟਰੈਕਟਰ ਹੋਰ ਪਾਸੋਂ ਲੰਘਾਉਣ ਲਈ ਕਿਹਾ ਤਾਂ ਉਹ ਜਿੱਦ ਕਰਨ ਲੱਗ ਪਿਆ
ਸਿ਼ਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਟਰੈਕਟਰ ਹੋਰ ਪਾਸੋਂ ਲੰਘਾਉਣ ਲਈ ਕਿਹਾ ਤਾਂ ਉਹ ਜਿੱਦ ਕਰਨ ਲੱਗ ਪਿਆ ਅਤੇ ਫੋਨ ਕਰਕੇ ਮੌਕੇ ਤੇ ਉਪਰੋਕਤ ਵਿਅਕਤੀਆਂ ਨੂੰ ਬੁਲਾ ਲਿਆ, ਜਿਸ ਤੇ ਉਪਰੋਕਤ ਵਿਅਕਤੀਆਂ ਉਨ੍ਹਾਂ ਦੀ ਘੇਰ ਕੇ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕਾ ਤੋਂ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਗਾਲੀ ਗਲੋਚ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ