ਰਾਜਪੁਰਾ, 7 ਜੁਲਾਈ 2025 : ਥਾਣਾ ਸ਼ੰਭੂ ਪੁਲਸ (Shambhu Police Station) ਨੇ ਟਰੱਕ ਦੇ ਅਣਪਛਾਤੇ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ 281, 106 (1), 324 (4) ਬੀ. ਐਨ. ਐਸ. ਤਹਿਤ ਟਰੱਕ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰ ਕੇ ਇਕ ਨੂੰ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਤੇਲੁ ਰਾਮ ਪੁੱਤਰ ਹਰਮੇਸ਼ ਚੰਦ ਵਾਸੀ ਪਿੰਡ ਗੜ ਬਾਗਾ ਥਾਣਾ ਨੂਰਪੁਰ ਬੇਦੀ ਜਿਲਾ ਰੋਪੜ ਨੇ ਦੱਸਿਆ ਕਿ 6 ਜੁਲਾਈ 2025 ਨੂੰ ਉਸਦਾ ਭਰਾ ਦਲਜੀਤ ਸਿੰਘ ਜੋ ਕਿ ਕੈਂਟਰ ਵਿਚ ਸਵਾਰ ਹੋ ਕੇ ਰਾਣਾ ਪੈਟਰੋਲ ਪੰਪ ਬਾ-ਹੱਦ ਪਿੰਡ ਤੇਪਲਾ ਦੇ ਕੋਲ ਜਾ ਰਿਹਾ ਸੀ ਤਾਂ ਟਰੱਕ ਦੇ ਅਣਪਛਾਤੇ ਡਰਾਇਵਰ (Unknown driver) ਨੇ ਆਪਣਾ ਟਰੱਕ ਤੇਜ ਰਫਤਾਰ ਤੇ ਲਾਪ੍ਰ਼ਵਾਹੀ (Truck speeding and reckless driving) ਨਾਲ ਲਿਆ ਕੇ ਉਸਦੇ ਭਰਾ ਦੇ ਕੈਂਟਰ ਵਿੱਚ ਮਾਰਿਆ, ਜਿਸ ਕਾਰਨ ਉਸਦੇ ਭਰਾ ਦੀ ਮੌਤ ਹੋ ਗਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਟਰੱਕ ਤੇਜ ਰਫ਼ਤਾਰ ਨਾਲ ਲਿਆ ਕੇ ਮਾਰਨ ਤੇ ਚਾਲਕ ਵਿਰੁੱਧ ਕੇਸ ਦਰਜ