ਨਾਭਾ, 19 ਜੁਲਾਈ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 223 (ਬੀ) ਬੀ. ਐਨ. ਐਸ. ਤਹਿਤ 100 ਪ੍ਰੀਗੈਬਲਿਨ ਕੈਪਸੂਲ ਬਰਾਮਦ (100 Pregabalin capsules recovered) ਹੋਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਮੋਦ ਪੁਰੀ ਪੁੱਤਰ ਬ੍ਰਮਪਤ ਪੁਰੀ ਵਾਸੀ ਠਠੇਰਿਆ ਵਾਲਾ ਮੁਹੱਲਾ ਨਾਭਾ ਸ਼ਾਮਲ ਹੈ ।
ਚੈਕ ਕੀਤਾ ਤਾਂ ਉਸ ਕੋਲੋਂ 100 ਪ੍ਰੀਗੈਬਲਿਨ ਕੈਪਸੂਲ ਬਰਾਮਦ ਹੋਏ
ਪੁਲਸ ਮੁਤਾਬਕ ਏ. ਐਸ. ਆਈ. ਚਮਕੌਰ ਸਿੰਘ (A. S. I. Chamkaur Singh) ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਸਿਟੀ ਏਰੀਆ ਨਾਭਾ ਰਵਾਨਾ ਸਨ ਨੂੰ ਸੂਚਨਾ ਮਿਲਣ ਤੇ ਜੇਲ ਚੌਂਕ ਨਾਭਾ ਕੋਲ ਨਾਕਾਬੰਦੀ ਕਰਕੇ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ ਚੈਕ ਕੀਤਾ ਤਾਂ ਉਸ ਕੋਲੋਂ 100 ਪ੍ਰੀਗੈਬਲਿਨ ਕੈਪਸੂਲ ਬਰਾਮਦ ਹੋਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੋਪੀ ਰਾਈਟ ਐਕਟ ਤਹਿਤ ਕੇਸ ਦਰਜ