BSF ਨੂੰ ਮਿਲੀ ਕਾਮਯਾਬੀ , ਸਰਹੱਦ ਤੋਂ ਪਾਕਿਸਤਾਨੀ ਹਥਿਆਰ ਕੀਤੇ ਬਰਾਮਦ
ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਬਹੁਤ ਹੀ ਚੌਕਸ ਰਹਿੰਦੀ ਹੈ ਜਿਸਦੇ ਚੱਲਦਿਆਂ ਅੰਮ੍ਰਿਤਸਰ ‘ਚ BSF ਨੂੰ ਕਾਮਯਾਬੀ ਮਿਲੀ ਹੈ ਜਿੱਥੇ ਕਿ ਉਹਨਾਂ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਗਸ਼ਤ ਦੌਰਾਨ ਪਾਕਿਸਤਾਨੀ ਹਥਿਆਰ ਬਰਾਮਦ ਕੀਤੇ ਹਨ। ਦਰਅਸਲ , BSF ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਉਹਨਾਂ ਦੇ ਹੱਥ ਇਹ ਕਾਮਯਾਬੀ ਲੱਗੀ ਹੈ | ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਥਿਆਰ ਪਾਕਿਸਤਾਨੀ ਸਮੱਗਲਰਾਂ ਨੇ ਤਸਕਰੀ ਦੌਰਾਨ ਛੱਡੇ ਹੋਣਗੇ। BSF ਨੇ ਹਥਿਆਰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੰਡਿਆਲੀ ਤਾਰ ਤੋਂ ਪਾਰ ਇਲਾਕੇ ਵਿੱਚ ਇੱਕ ਸ਼ੱਕੀ ਵਸਤੂ ਦੇਖੀ
BSF ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਸਫਲਤਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸਿੰਘੋਕੇ ਤੋਂ ਮਿਲੀ ਹੈ। BSF ਦੇ ਜਵਾਨ ਗਸ਼ਤ ‘ਤੇ ਸਨ। ਉਨ੍ਹਾਂ ਵੱਲੋਂ ਕੌਮਾਂਤਰੀ ਸਰਹੱਦ ਤੱਕ ਕੰਡਿਆਲੀ ਤਾਰ ਤੋਂ ਪਾਰ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਤੋਂ ਬਾਫ਼ ਗਸ਼ਤੀ ਟੀਮ ਨੇ ਸਰਹੱਦੀ ਸੁਰੱਖਿਆ ਕੰਡਿਆਲੀ ਤਾਰ ਤੋਂ ਪਾਰ ਇਲਾਕੇ ਵਿੱਚ ਇੱਕ ਸ਼ੱਕੀ ਵਸਤੂ ਦੇਖੀ ਅਤੇ ਜਵਾਨਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਲਈ।
ਇਹ ਵੀ ਪੜ੍ਹੋ : ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
BSF ਨੇ ਸਰਹੱਦ ਤੋਂ ਇੱਕ 12 ਬੋਰ ਦੀ ਬੰਦੂਕ, 02 ਜਿੰਦਾ ਕਾਰਤੂਸ ਅਤੇ 01 ਚੀਨ ਦਾ ਬਣਿਆ ਚਾਕੂ ਬਰਾਮਦ ਕੀਤੀ ਹੈ। ਬਰਾਮਦ ਹੋਏ ਕਾਰਤੂਸ ‘ਤੇ ਮੇਡ ਇਨ ਪਾਕਿਸਤਾਨ ਲਿਖਿਆ ਹੋਇਆ ਹੈ। ਜਵਾਨਾਂ ਨੇ ਹਥਿਆਰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।