ਪੂਰਨੀਆਂ (ਬਿਹਾਰ) , 10 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਪੂਰਨੀਆ ਜ਼ਿਲ੍ਹੇ (Purnia District) ਵਿੱਚ 10 ਹਜ਼ਾਰ ਰੁਪਏ ਲਈ ਸਾਲੇ ਨੇ ਆਪਣੇ ਹੀ ਜੀਜੇ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਹੈ ।
ਪੈਸੇ ਦੇਣ ਬਹਾਨੇ ਬੁਲਾ ਕੇ ਦਿੱਤਾ ਘਟਨਾ ਨੂੰ ਅੰਜਾਮ
ਉਧਾਰ ਲਏ ਪੈਸੇ ਵਾਪਸ ਕਰਨ ਦੇ ਬਹਾਨੇ ਸਾਲੇ ਨੇ ਆਪਣੇ ਜੀਜੇ ਸ਼ਰੀਕ ਆਲਮ (Brother-in-law Sharik Alam) ਨੂੰ ਫੋਨ ਕਰਕੇ ਸੁੰਨਸਾਨ ਜਗ੍ਹਾ ‘ਤੇ ਬੁਲਾਇਆ ਅਤੇ ਕੁਹਾੜੇ ਨਾਲ ਜੀਜੇ ਦੇ ਸਿਰ, ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ 10 ਵਾਰ ਹਮਲਾ ਕੀਤਾ,ਜਿਸ ਕਾਰਨ ਉਸ ਦੀ ਮੌਤ ਹੋ ਗਈ । ਹੱਤਿਆ ਤੋਂ ਬਾਅਦ ਸਾਲੇ ਨੇ 3 ਫੁੱਟ ਡੂੰਘਾ ਟੋਆ ਪੁੱਟਿਆ ਅਤੇ ਸਬੂਤ ਮਿਟਾਉਣ ਲਈ ਲਾਸ਼ ਨੂੰ ਟੋਏ ਵਿੱਚ ਦੱਬ ਦਿੱਤਾ ।
ਕੌਣ ਹੈ ਜਿਸ ਨੇ ਦਿੱਤਾ ਹੈ ਘਟਨਾ ਨੂੰ ਅੰਜਾਮ
ਮ੍ਰਿਤਕ ਦੀ ਲਾਸ਼ 8 ਜਨਵਰੀ ਨੂੰ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤੀ ਗਈ ਅਤੇ ਲਾਸ਼ ਨੂੰ ਟੋਏ ਵਿੱਚੋਂ ਕੱਢ ਕੇ ਪੋਸਟਮਾਰਟਮ (Postmortem) ਕਰਵਾਇਆ ਗਿਆ ਅਤੇ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ । ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ ‘ਤੇ ਸ਼੍ਰੀਨਗਰ ਥਾਣਾ ਖੇਤਰ ਦੀ ਪੁਲਿਸ ਨੇ ਐਫ. ਆਈ. ਆਰ. ਦਰਜ (FIR registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਦੀ ਪਛਾਣ 45 ਸਾਲਾ ਸ਼ਫੀਕ ਆਲਮ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਛਾਣ ਮ੍ਰਿਤਕ ਦੇ ਸਾਲਾ 25 ਸਾਲਾ ਮੁਹੰਮਦ ਸਮੀਰ ਵਜੋਂ ਹੋਈ ਹੈ ।
Read More : ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਹਿਦਾਇਤੁੱਲਾ ਦਾ ਕਤਲ









