ਪਟਿਆਲਾ, 14 ਜੁਲਾਈ 2025 : ਪਟਿਆਲਾ ਵਿਖੇ ਪੈਂਦੀ ਸਿੱਧੂ ਕਾਲੋਨੀ (Sidhu Colony) ਵਿਖੇ ਇਕ 21 ਸਾਲਾ ਰੋਹਿਤ ਕੁਮਾਰ ਨਾਮ ਦੇ ਨੌਜਵਾਨ ਦੀ ਲਾਸ਼ ਕਾਰ ਵਿਚੋਂ ਖੂਨ ਨਾਲ ਲਿਬੜੀ (ody found in car covered in blood) ਹੋਈ ਮਿਲੀ ਹੈ। ਨੌਜਵਾਨ ਦੀ ਲਾਸ਼ ਇਸ ਹਾਲਤ ਮਿਲਣ ਤੇ ਨੌਜਵਾਨ ਦੇ ਬੇਰਹਿਮੀ ਨਾਲ ਕ. ਤ. ਲ ਕੀਤੇ ਜਾਣ ਬਾਰੇ ਹੀ ਸੂਚਨਾਵਾਂ ਸਾਹਮਣੇ ਆਈਆਂ ਹਨ।
ਮ੍ਰਿਤਕ ਨੌਜਵਾਨ ਦੇ ਗਲੇ `ਤੇ ਮਿਲੇ ਹਨ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਦੇ ਵੀ ਨਿਸ਼ਾਨ
ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਦੇ ਗਲੇ `ਤੇ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਦੇ ਵੀ ਨਿਸ਼ਾਨ ਮਿਲੇ ਹਨ । ਮ੍ਰਿਤਕ ਆਨੰਦ ਨਗਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ । ਘਟਨਾ ਸਬੰਧੀ ਪਤਾ ਚਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਅਨੁਸਾਰ ਵਾਰਦਾਤ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ।
Read More : ਅਕਾਲੀ ਆਗੂ ਦੇ ਸਾਬਕਾ ਪੀਏ ਦਾ ਸ਼ਰੇਆਮ ਹਾਈਵੇਅ ‘ਤੇ ਕਤਲ