ਕੋਲਕਾਤਾ, 12 ਜਨਵਰੀ 2026 : ਪੱਛਮੀ ਬੰਗਾਲ (West Bengal) ਦੇ ਮੁਰਸ਼ਿਦਾਬਾਦ ਜ਼ਿਲੇ ਦੇ ਇਕ ਪ੍ਰਾਇਮਰੀ ਸਕੂਲ ‘ਚ ਬੂਥ ਪੱਧਰੀ ਅਧਿਕਾਰੀ (ਬੀ. ਐੱਲ. ਓ.) ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ । ਬੀ. ਐੱਲ. ਓ. ਦੇ ਪਰਿਵਾਰ ਦਾ ਦੋਸ਼ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਕੰਮ ਦੇ ਬਹੁਤ ਜ਼ਿਆਦਾ ਦਬਾਅ ਕਾਰਨ ਉਨ੍ਹਾਂ ਨੇ ਖ਼ੁਦਕੁਸ਼ੀ (Suicide) ਕਰ ਲਈ ।
ਪਰਿਵਾਰ ਨੇ ਐੱਸ. ਆਈ. ਆਰ. ਨੂੰ ਲੈ ਕੇ ਦਬਾਅ ਦਾ ਲਾਇਆ ਦੋਸ਼
ਰਾਨੀਤਲਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ 4 ਪਛਾਣ ਹਮੀਮੁਲ ਇਸਲਾਮ (Hamimul Islam) (47) ਵਜੋਂ ਹੋਈ ਹੈ, ਜੋ ਪੈਕਮਰੀ ਚਾਹ ਕ੍ਰਿਸ਼ਨਪੁਰ ਪ੍ਰਾਇਮਰੀ ਸਕੂਲ (ਲੜਕੇ) ‘ਚ ਅਧਿਆਪਕ ਸਨ ਅਤੇ ਖਾਰੀਬੋਨਾ ਗ੍ਰਾਮ ਪੰਚਾਇਤ ਅਧੀਨ ਪੂਰਬਾ ਅਲਾਪੁਰ ਪਿੰਡ ਦੇ ਇਕ ਬੂਥ ‘ਤੇ ਬੀ. ਐੱਲ. ਓ. (B. L. O.) ਸਨ । ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਰਾਤ ਰਾਨੀਤਲਾ ਥਾਣੇ ਅਧੀਨ ਪੈਂਦੇ ਪੈਕਮਰੀ ਚਾਰ ਇਲਾਕੇ ‘ਚ ਸਥਾਨਕ ਲੋਕਾਂ ਦੇ ਧਿਆਨ ‘ਚ ਆਈ । ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ ।
Read More : ਹਰਦੋਈ ‘ਚ ਦਰੱਖਤ ਨਾਲ ਲਟਕਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਸਨਸਨੀ









