ਮੋਹਾਲੀ ‘ਚ ਵੱਡੀ ਵਾਰਦਾਤ , ਮੁੰਡੇ ਨੇ ਕੁੜੀ ਤੇ ਕਿਰਪਾਨ ਨਾਲ ਕੀਤਾ ਹਮਲਾ ,ਪੁਲਿਸ ਆਈ ਤੁਰੰਤ ਐਕਸ਼ਨ ‘ਚ
Mohali News : ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮੋਹਾਲੀ ‘ਚ ਵੱਡੀ ਵਾਰਦਾਤ ਵਾਪਰੀ ਹੈ | ਇਕ ਨੌਜਵਾਨ ਨੇ ਕੁੜੀ ‘ਤੇ ਕਿਰਪਾਨ ਨਾਲ ਹਮਲਾ ਕਰਕੇ ਬੇਰਹਿਮੀ ਕਤਲ ਕਰ ਦਿੱਤਾ ਹੈ | ਇਹ ਘਟਨਾ ਮੋਹਾਲੀ ਦੇ ਫੇਜ਼ 5 ਵਿੱਚ ਵਾਪਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਇਕ ਲੜਕੀ ਫੇਜ਼ 5 ਦੀ ਮਾਰਕੀਟ ਨੇੜੇ ਆਟੋ ਤੋਂ ਉਤਰੀ ਤਾਂ ਇਕ ਨੌਜਵਾਨ ਉਸ ਦੇ ਨੇੜੇ ਆਇਆ ਅਤੇ ਉਸ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਅਤੇ ਉਥੋਂ ਭੱਜ ਗਿਆ। ਜਿਸ ਤੋਂ ਬਾਅਦ ਕੁੜੀ ਨੂੰ 6 ਫੇਸ ਹਸਪਤਾਲ ਲਿਜਾਇਆ ਗਿਆ ਹੈ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ | ਘਟਨਾ ਸਮੇਂ ਲੜਕੇ ਦਾ ਚਿਹਰਾ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਅਤੇ ਜਿਵੇਂ ਹੀ ਲੜਕੀ ਆਟੋ ਤੋਂ ਹੇਠਾਂ ਉਤਰੀ ਤਾਂ ਉਸ ਨੇ ਉਸ ਨਾਲ ਬਹਿਸ ਕੀਤੀ ਅਤੇ ਫਿਰ ਹਮਲਾ ਕਰ ਦਿੱਤਾ। ਉਸ ਦੇ ਸਿਰ, ਹੱਥ ਅਤੇ ਪੇਟ ‘ਤੇ ਵਾਰ ਕਰ ਦਿੱਤਾ। ਫਿਰ ਉੱਥੋਂ ਭੱਜ ਗਿਆ।
ਇਹ ਵੀ ਪੜ੍ਹੋ :ਟੋਲ ਨਾ ਦੇਣ ਦੇ ਚੱਕਰ ‘ਚ ਮੁਲਾਜ਼ਮ ‘ਤੇ ਹੀ ਚ/ੜ੍ਹਾ ਦਿੱਤੀ ਕਾਰ
ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ‘ਤੇ ਤੁਰੰਤ ਐਕਸ਼ਨ ਲੈਂਦਿਆਂ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ | ਜਾਣਕਾਰੀ ਅਨੁਸਾਰ ਲੜਕੀ ਫੇਜ਼ 5 ਵਿੱਚ ਇੱਕ ਨਿੱਜੀ ਦਫ਼ਤਰ ਵਿੱਚ ਕੰਮ ਕਰਦੀ ਹੈ ਅਤੇ ਪੰਜਾਬ ਦੀ ਰਹਿਣ ਵਾਲੀ ਹੈ।