ਬਰਨਾਲਾ ‘ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਧੀ ਤੇ ਪਾਲਤੂ ਕੁੱਤੇ ਨੂੰ ਮਾਰੀ ਗੋ/ਲੀ
ਬਰਨਾਲਾ ‘ ‘ਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਇਕ ਵਿਅਕਤੀ ਨੇ ਆਪਣੀ ਮਾਂ ਤੇ ਧੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਆਪ ਵੀ ਖੁਦਖੁਸ਼ੀ ਕਰ ਲਈ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸਦੀ ਪਤਨੀ ਰੋਜ਼ਾਨਾ ਵਾਂਗ ਦੁੱਧ ਲੈਣ ਗਈ ਹੋਈ ਸੀ | ਜਿਸ ਤੋਂ ਬਾਅਦ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ |
ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ ਮਾਨ, ਉਸ ਦੀ ਮਾਂ ਬਲਵੰਤ ਕੌਰ ਤੇ ਦੀ ਨਿਮਰਤ ਕੌਰ ਵਜੋਂ ਹੋਈ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਉਸ ਦਾ ਪਾਲਤੂ ਕੁੱਤਾ ਭੌਂਕਣ ਲੱਗ ਪਿਆ ਜਿਸ ਤੋਂ ਬਾਅਦ ਕੁਲਵੀਰ ਸਿੰਘ ਨੇ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ | ਕੁਲਵੀਰ ਮਾਨ ਨੇ ਇਸ ਸਾਰੀ ਘਟਨਾ ਨੂੰ ਅੱਧੇ ਘੰਟੇ ਵਿਚ ਅੰਜਾਮ ਦਿੱਤਾ। ਉਸ ਦੀ ਪਤਨੀ ਰਮਨਦੀਪ ਕੌਰ ਕੁੱਤੇ ਲਈ ਦੁੱਧ ਲੈਣ ਗਈ ਸੀ ਜਦੋਂ ਅੱਧੇ ਘੰਟੇ ਬਾਅਦ ਉਹ ਘਰ ਪਰਤੀ ਤਾਂ ਘਰ ਵਿਚ 4 ਲਾਸ਼ਾਂ ਦੇਸ਼ ਕੇ ਉਸ ਦੇ ਹੋਸ਼ ਉਡ ਗਏ।
ਵਾਰਦਾਤ ਤੋਂ ਪਹਿਲਾਂ ਕੋਠੀ ਦੇ ਗੇਟ ਨੂੰ ਅੰਦਰ ਤੋਂ ਕਰ ਲਿਆ ਸੀ ਲਾਕ
ਕੁਲਵੀਰ ਨੇ ਵਾਰਦਾਤ ਤੋਂ ਪਹਿਲਾਂ ਕੋਠੀ ਦੇ ਗੇਟ ਨੂੰ ਅੰਦਰ ਤੋਂ ਲਾਕ ਕਰ ਲਿਆ ਸੀ। ਜਦੋਂ ਉਸਦੀ ਪਤਨੀ ਦੁੱਧ ਲੈ ਕੇ ਪਰਤੀ ਤਾਂ ਗੇਟ ਅੰਦਰ ਤੋਂ ਬੰਦ ਸੀ। ਉਹ ਵਾਰ-ਵਾਰ ਘੰਟੀ ਵਜਾਉਂਦੀ ਸੀ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਉਸ ਨੇ ਕਾਲੋਨੀ ਦੇ ਸਕਿਓਰਿਟੀ ਗਾਰਡ ਦੀ ਮਦਦ ਲਈ। ਸਕਿਓਰਿਟੀ ਗਾਰਡ ਨੇ ਦੀਵਾਰ ਟੱਪ ਕੇ ਦਰਵਾਜ਼ਾ ਖੋਲ੍ਹਿਆ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਲਵੀਰ ਸਿੰਘ ਡਿਪ੍ਰੈਸ਼ਨ ਵਿਚ ਸੀ ਅਤੇ ਉਹ ਇਸ ਦੀ ਦਵਾਈ ਵੀ ਲੈ ਰਿਹਾ ਸੀ। ਥੋੜ੍ਹੇ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਸਰਜਰੀ ਵੀ ਕਰਵਾਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੀਂਦ ਵਿਚ ਵੀ ਦਿੱਕਤ ਸੀ।