ਲੁਧਿਆਣਾ, 26 ਸਤੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕੀਟ (Feroz Gandhi Market in Ludhiana) ਵਿਚ ਇਕ ਪ੍ਰਾਈਵੇਟ ਬੈਂਕ ਦੇ ਬਾਹਰ ਮੋਟਰਸਾਈਕਲ `ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਬੈਂਕ ਮੈਨੇਜਰ ਨੂੰ ਗੋਲੀ ਮਾਰ ਦਿੱਤੀ ।
ਗੋਲੀ ਲੱਗਦਿਆਂ ਹੀ ਤੁਰੰਤ ਪਹੁੰਚਾਇਆ ਗਿਆ ਸਿਵਲ ਹਸਪਤਾਲ
ਗੋਲੀ ਮੈਨੇਜਰ ਦੇ ਸੱਜੇ ਹੱਥ ਵਿੱਚ ਲੱਗ ਗਈ। ਉਸਦੇ ਸਾਥੀਆਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਮੁੱਢਲੀ ਸਹਾਇਤਾ ਤੋਂ ਬਾਅਦ, ਜ਼ਖ਼ਮੀ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ । ਸਿਵਲ ਹਸਪਤਾਲ ਦੇ ਡਾਕਟਰਾਂ ਨੇ ਡਿਵੀਜ਼ਨ ਨੰਬਰ 5 ਪੁਲਸ ਸਟੇਸ਼ਨ ਦੀ ਪੁਲਿਸ ਨੂੰ ਸੂਚਿਤ ਕੀਤਾ।ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਕੀ ਦੱਸਿਆ ਬੈਂਕ ਮੈਨੇੇਜਰ ਨੇ
ਹਸਪਤਾਲ ਵਿਚ ਇਲਾਜ ਲਈ ਆਏ ਬੈਂਕ ਮੈਨੇਜਰ ਵਿਸ਼ਾਲ ਬਾਂਸਲ (Bank Manager Vishal Bansal) ਨੇ ਦੱਸਿਆ ਕਿ ਉਹ ਪੱਖੋਵਾਲ ਰੋਡ `ਤੇ ਵਿਸ਼ਾਲ ਨਗਰ ਵਿੱਚ ਰਹਿੰਦਾ ਹੈ। ਉਹ ਫਿਰੋਜ਼ ਗਾਂਧੀ ਮਾਰਕੀਟ ਵਿਚ ਸਥਿਤ ਇੱਕ ਨਿੱਜੀ ਬੈਂਕ ਵਿੱਚ ਜ਼ੋਨਲ ਮੈਨੇਜਰ ਵਜੋਂ ਤਾਇਨਾਤ ਹੈ। ਵੀਰਵਾਰ ਰਾਤ ਨੂੰ ਹਮੇਸ਼ਾ ਵਾਂਗ, ਉਹ ਰਾਤ 9 ਵਜੇ ਦੇ ਕਰੀਬ ਬੈਂਕ ਦੇ ਬਾਹਰ ਆਪਣੀ ਕਾਰ ਵਿੱਚ ਆਪਣਾ ਲੈਪਟਾਪ ਅਤੇ ਹੋਰ ਸਮਾਨ ਰੱਖ ਰਿਹਾ ਸੀ ਉਦੋਂ ਹੀ ਮੋਟਰਸਾਈਕਲ `ਤੇ ਸਵਾਰ ਦੋ ਨੌਜਵਾਨਾਂ ਨੇ ਪਿੱਛੇ ਤੋਂ ਉਸ ਕੋਲ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ ।
ਹਮਲਾਵਰ ਨੇ ਕੀਤੀ ਸੀ ਦੂਸਰੀ ਗੋਲੀ ਚਲਾਉਣ ਦੀ ਵੀ ਕੋੋਸਿ਼ਸ਼
ਇੱਕ ਗੋਲੀ ਚਲਾਉਣ ਤੋਂ ਬਾਅਦ ਹਮਲਾਵਰਾਂ ਨੇ ਦੂਜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਪਿਸਤੌਲ ਖੁੰਝ ਗਈ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਨੇੜੇ ਇਕੱਠੇ ਹੋ ਗਏ । ਭੀੜ ਨੂੰ ਦੇਖ ਕੇ, ਹਮਲਾਵਰ ਮੌਕੇ ਤੋਂ ਭੱਜ ਗਏ। ਗੋਲੀਬਾਰੀ ਦੀ ਖ਼ਬਰ ਮਿਲਦੇ ਹੀ ਫਿਰੋਜ਼ ਗਾਂਧੀ ਮਾਰਕੀਟ ਵਿਚ ਦਹਿਸ਼ਤ ਫੈਲ ਗਈ ਅਤੇ ਜ਼ਖ਼ਮੀ ਵਿਸ਼ਾਲ ਨੂੰ ਉਸ ਦੇ ਸਾਥੀਆਂ ਨੇ ਤੁਰੰਤ ਕਾਰ ਵਿੱਚ ਹਸਪਤਾਲ ਪਹੁੰਚਾਇਆ ।
ਪੁਲਸ ਨੇ ਸ਼ੁਰੂ ਕਰ ਦਿੱਤੀ ਹੈ ਮਾਮਲੇ ਦੀ ਜਾਂਚ
ਹਸਪਤਾਲ ਵਿੱਚ ਜ਼ਖ਼ਮੀ ਵਿਅਕਤੀ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਇੱਕ ਖੋਲ ਮਿਲਿਆ ਹੈ । ਖੋਲ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ । ਪੁਲਸ ਮਾਮਲੇ ਦੀ ਜਾਂਚ (Police investigation into the case) ਕਰ ਰਹੀ ਹੈ । ਹਸਪਤਾਲ ਦੇ ਡਾਕਟਰ ਦੇ ਅਨੁਸਾਰ, ਗੋਲੀ ਵਿਸ਼ਾਲ ਦੇ ਹੱਥ ਵਿੱਚੋਂ ਦੀ ਲੰਘ ਗਈ ।
Read More : ਦਿੱਲੀ ਪੁਲਸ ਤੇ ਅਪਰਾਧੀਆਂ ਵਿਚ ਚੱਲੀਆਂ ਗੋਲੀਆਂ