ਬੈਂਕ ਖਾਤੇ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਿਸ ਨੇ 10 ਲੋਕਾਂ ਨੂੰ ਕੀਤਾ ਗ੍ਰਿਫਤਾਰ
ਬੁਲੰਦਸ਼ਹਿਰ ‘ਚ ਸਾਈਬਰ ਕ੍ਰਾਈਮ ਪੁਲਿਸ ਨੇ 10 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ , ਇਹ ਸਾਰੇ ਮੁਲਜ਼ਮ ਲੋਕਾਂ ਦੇ ਫ਼ੋਨ ਹੈਕ ਕਰਕੇ, ਚੈੱਕਾਂ ਦੇ ਕਲੋਨ ਬਣਾ ਕੇ, ਬੈਂਕ ਖਾਤਿਆਂ ‘ਚੋਂ ਪੈਸੇ ਕਢਵਾ ਕੇ ਠੱਗੀ ਮਾਰਦੇ ਸਨ। ਪਿਛਲੇ ਕਾਫ਼ੀ ਸਮੇਂ ਤੋਂ ਪੁਲਿਸ ਨੂੰ ਲਗਾਤਾਰ ਧੋਖਾਧੜੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਫੜੇ ਗਏ ਦੋਸ਼ੀਆਂ ‘ਤੇ 15 ਹਜ਼ਾਰ ਰੁਪਏ ਦਾ ਇਨਾਮ ਵੀ ਦੱਸਿਆ ਜਾ ਰਿਹਾ ਹੈ।
10 ਠੱਗਾਂ ਨੂੰ ਕੀਤਾ ਗਿਆ ਕਾਬੂ
ਜਿਸਦੇ ਚੱਲਦਿਆਂ ਸ਼ਨੀਵਾਰ ਨੂੰ ਸਿਟੀ ਪੁਲਿਸ ਨੇ ਲੋਕਾਂ ਦੇ ਖਾਤਿਆਂ ਵਿੱਚ ਧੋਖਾਧੜੀ ਕਰਨ ਅਤੇ ਨਕਦੀ ਕਲੀਅਰ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਬੈਂਕ ਖਾਤਿਆਂ ਵਿੱਚ ਧੋਖਾਧੜੀ ਕਰਕੇ ਖਾਤੇ ਖਾਲੀ ਕਰਨ ਵਾਲੇ ਗਿਰੋਹ ਦੇ 10 ਠੱਗਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਹਰ ਕਿਸੇ ਨੇ ਆਪਣੀ ਕਾਰ ਦੇ ਡੈਸਕ ਬੋਰਡ ‘ਤੇ ਦਿੱਲੀ ਪੁਲਿਸ ਦੇ ਇੰਸਪੈਕਟਰ ਦੀ ਟੋਪੀ ਅਤੇ ਵਾਇਰਲੈੱਸ ਸੈੱਟ ਲਗਾਇਆ ਹੋਇਆ ਸੀ।
ਇਹ ਵੀ ਪੜ੍ਹੋ : MS Dhoni ਨੇ Salman Khan ਨਾਲ ਮਨਾਇਆ ਆਪਣਾ Birthday
15-15 ਹਜ਼ਾਰ ਰੁਪਏ ਦੇ 2 ਇਨਾਮੀ ਬਦਮਾਸ਼ ਨੂੰ ਵੀ ਕੀਤਾ ਗ੍ਰਿਫਤਾਰ
ਪੁਲਿਸ ਨੇ 15-15 ਹਜ਼ਾਰ ਰੁਪਏ ਦੇ 2 ਇਨਾਮੀ ਬਦਮਾਸ਼ ਨੂੰ ਵੀ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ‘ਚੋਂ 42 ਮੋਬਾਈਲ ਫੋਨ, 33 ਸਿਮ, 12 ਚੈੱਕਬੁੱਕ, 20 ਪਾਸਬੁੱਕ, 14 ਲੂਜ਼ ਚੈੱਕ ਅਤੇ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਗਾਹਕਾਂ ਦਾ ਫੋਨ ਹੈਕ ਕਰਕੇ ਚੈੱਕ ਦਾ ਕਲੋਨ ਬਣਾ ਕੇ ਬੈਂਕ ਖਾਤੇ ‘ਚੋਂ ਪੈਸੇ ਕਢਵਾਉਣ ਵਾਲੇ ਮੁਲਜ਼ਮਾਂ ਨੂੰ ਬੁਲੰਦਸ਼ਹਿਰ ਸਾਈਬਰ ਕ੍ਰਾਈਮ ਪੁਲਿਸ ਨੇ ਮਾਲਗੜ੍ਹ ਰੋਡ ਤੋਂ ਗ੍ਰਿਫਤਾਰ ਕੀਤਾ ਹੈ।