ਜ਼ੀਰਕਪੁਰ, 27 ਦਸੰਬਰ 2025 : ਜ਼ੀਰਕਪੁਰ (Zirakpur) ਦੇ ਭਬਾਤ ਇਲਾਕੇ ਵਿਚ ਪੰਜ ਤੋਂ ਛੇ ਹਥਿਆਰਬੰਦ ਵਿਅਕਤੀਆਂ (Armed persons) ਵਲੋਂ ਜਰਨੈਲ ਇਨਕਲੇਵ-3 ਵਿਚ ਇੱਕ ਘਰ ‘ਤੇ ਹਮਲਾ ਕੀਤੇ ਜਾਣ ਬਾਰੇ ਪਤਾ ਚੱਲਿਆ ਹੈ ।
ਤੋੜ-ਭੰਨ ਦੀ ਘਟਨਾ ਨੇ ਫੈਲਾ ਦਿੱਤੀ ਖੇਤਰ ਵਿਚ ਦਹਿਸ਼ਤ
ਪ੍ਰਾਪਤ ਜਾਣਕਾਰੀ ਅਨੁਸਾਰ ਹਥਿਆਰਾਂ ਨਾਲ ਲੈਸ ਹੋ ਕੇ ਨੌਜਵਾਨ ਘਰ ਵਿਚ ਵੜੇ ਅਤੇ ਤੋੜ-ਭੰਨ (Disruption) ਕੀਤੀ ਅਤੇ ਬਾਹਰ ਖੜੀ ਇੱਕ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ । ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ । ਪੀੜਤ ਪਰਿਵਾਰ ਦੇ ਮੁਖੀ ਨੇ ਜ਼ੀਰਕਪੁਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ ।
ਕੀ ਆਖਣਾ ਹੈ ਪੀੜ੍ਹਤ ਪਰਿਵਾਰ ਦਾ
ਜਿਸ ਘਰ ਦੀ ਤੋੜ-ਭੰਨ ਕੀਤੀ ਗਈ ਹੈ ਵਾਲੇ ਪੀੜ੍ਹਤ ਪਰਿਵਾਰ (Victim’s family) ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਇੱਕ ਨੌਜਵਾਨ ਉਨ੍ਹਾਂ ਦੀ ਨਾਬਾਲਗ ਧੀ ਨੂੰ ਤੰਗ ਕਰ ਰਿਹਾ ਸੀ। ਉਕਤ ਨੌਜਵਾਨ ਉਸਦੀ ਧੀ ਦੇ ਸਕੂਲ ‘ਚ ਪੜ੍ਹਦਾ ਸੀ ਅਤੇ ਉਸਨੂੰ ਫੋਨ ‘ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦਾ ਸੀ। ਪ੍ਰੇਸ਼ਾਨੀ ਇੰਨੀ ਜ਼ਿਆਦਾ ਹੋ ਗਈ ਕਿ ਪਰਿਵਾਰ ਨੂੰ ਆਪਣੀ ਧੀ ਨੂੰ ਸਕੂਲੋਂ ਹਟਾਉਣਾ ਪਿਆ . ਇਸ ਦੇ ਬਾਵਜੂਦ, ਉਕਤ ਨੌਜਵਾਨ ਉਨ੍ਹਾਂ ਨੂੰ ਕਥਿਤ ਤੌਰ ‘ਤੇ ਫੋਨ ਕਰਕੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪਰੇਸ਼ਾਨ ਕਰਦਾ ਰਿਹਾ ।
ਘਟਨਾ ਹੋ ਗਈ ਹੈ ਸੀ. ਸੀ. ਟੀ. ਵੀ. ਵਿਚ ਕੈਦ
ਪੀੜਤ ਦੇ ਮੁਤਾਬਕ ਉਹ ਬੁੱਧਵਾਰ ਨੂੰ ਡਿਊਟੀ ‘ਤੇ ਸੀ ਜਦੋਂ ਉਸਦੀ ਪਤਨੀ ਕਿਸੇ ਕੰਮ ਲਈ ਘਰ ਤੋਂ ਬਾਹਰ ਸੀ। ਇਸ ਦੌਰਾਨ 5-6 ਨੌਜਵਾਨ ਹਥਿਆਰਾਂ ਨਾਲ ਘਰ ‘ਚ ਦਾਖਲ ਹੋਏ ਅਤੇ ਘਰ ਦੀ ਭੰਨਤੋੜ ਕਰਦੇ ਹੋਏ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ, ਜਿਸਦੀ ਫੁਟੇਜ ਪੁਲਸ ਨੂੰ ਸੌਂਪ ਦਿੱਤੀ ਗਈ ਹੈ । ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰ ਰਾਮ ਦਰਬਾਰ ਇਲਾਕੇ ਦੇ ਰਹਿਣ ਵਾਲੇ ਉਸੇ ਨੌਜਵਾਨ ਨਾਲ ਸਬੰਧਤ ਹਨ ।
ਪੁਲਸ ਨੇ ਮੌਕੇ ਤੇ ਪਹੁੰਚ ਕੇ ਕਰ ਦਿੱਤੀ ਹੈ ਜਾਂਚ ਸ਼ੁਰੂ
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਜਾਂਚ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਹਮਲੇ ਦੀ ਸਿ਼ਕਾਇਤ ਮਿਲੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ‘ਤੇ ਜਲਦੀ ਹੀ ਦੋਸ਼ੀ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ ।
Read More : ਲੁਧਿਆਣਾ ਜੇਲ ਦੇ ਕੈਦੀਆਂ ਨੇ ਕੀਤਾ ਪੁਲਸ ਮੁਲਾਜਮਾਂ ਤੇ ਹਮਲਾ









