ਆਈ. ਆਈ. ਟੀ. ਕਾਨਪੁਰ `ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

0
22
suicide

ਕਾਨਪੁਰ, 30 ਦਸੰਬਰ 2025 : ਆਈ. ਆਈ. ਟੀ. ਕਾਨਪੁਰ (I. I. T. Kanpur) ਦੇ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਰੁਝਾਨ ਜਾਰੀ ਹੈ । ਸੋਮਵਾਰ ਰਾਜਸਥਾਨ ਦੇ ਅਜਮੇਰ ਨਾਲ ਸਬੰਧਤ ਬੀ. ਟੈੱਕ ਦੇ ਅੰਤਿਮ ਸਾਲ ਦੇ ਇਕ ਵਿਦਿਆਰਥੀ ਜੈ ਸਿੰਘ ਮੀਣਾ (Student Jai Singh Meena) ਨੇ ਆਪਣੇ ਹੋਸਟਲ ਦੇ ਕਮਰੇ `ਚ ਫਾਹਾ ਲੈ ਕੇ ਖੁਦਕੁਸ਼ੀ (Suicide by hanging) ਕਰ ਲਈ ।

ਸੁਸਾਈਡ ਨੋਟ ਵਿਚ ਕੀ ਲਿਖਿਆ ਵਿਦਿਆਰਥੀ ਨੇ

ਸੁਸਾਈਡ ਨੋਟ (Suicide note)`ਚ ਲਿਖਿਆ `ਸਭ ਨੂੰ ਮੁਆਫ਼ ਕਰੋ’ ਉਸ ਦੀ ਲਾਸ਼ ਹਾਲ ਨੰਬਰ 2, ਬਲਾਕ ਈ ਦੇ ਕਮਰਾ ਨੰਬਰ 148 `ਚ ਫੰਦੇ ਨਾਲ ਲਟਕਦੀ ਮਿਲੀ । ਕਮਰੇ `ਚੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਜਿਸ `ਚ ਜੈ ਸਿੰਘ ਨੇ ਲਿਖਿਆ ਹੈ . `ਸਭ ਨੂੰ ਮੁਆਫ਼ ਕਰੋ’। ਆਈ. ਆਈ. ਟੀ. ਪ੍ਰਸ਼ਾਸਨ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਕਲਿਆਣਪੁਰ ਪੁਲਸ ਤੇ ਫਾਰੈਂਸਿਕ ਟੀਮ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ।

ਜੈ ਸਿੰਘ ਦੇ ਪਰਿਵਾਰਕ ਮੈਂਬਰ ਕਰ ਰਹੇ ਸੀ ਉਸਨੂੰ ਵਾਰ-ਵਾਰ ਫੋਨ

ਜੈ ਸਿੰਘ ਦੇ ਪਰਿਵਾਰ ਦੇ ਮੈਂਬਰ ਸਵੇਰ ਤੋਂ ਹੀ ਉਸ ਨੂੰ ਵਾਰ-ਵਾਰ ਫੋਨ ਕਰ ਰਹੇ ਸਨ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਸੀ । ਪਰਿਵਾਰ ਨੇ ਇੱਥੇ ਪਹੁੰਚ ਕੇ ਦੋਸਤਾਂ ਦੀ ਮਦਦ ਨਾਲ ਕਮਰਾ ਲੱਭਿਆ । ਉਨ੍ਹਾਂ ਨੂੰ ਉਸ ਦੀ ਲਾਸ਼ ਫੰਦੇ ਨਾਲ ਲਟਕਦੀ ਮਿਲੀ । ਇਸ ਸਾਲ ਅਕਤੂਬਰ `ਚ ਵੀ ਇੱਥੇ ਬੀ. ਟੈੱਕ ਦੇ ਅੰਤਿਮ ਸਾਲ ਦੇ ਇਕ ਵਿਦਿਆਰਥੀ ਧੀਰਜ ਸੈਣੀ ਨੇ ਖੁਦਕੁਸ਼ੀ ਕਰ ਲਈ ਸੀ। ਆਈ. ਆਈ. ਟੀ. ਪ੍ਰਸ਼ਾਸਨ ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਮੱਧ ਪ੍ਰਦੇਸ਼ `ਚ ਕਾਂਗਰਸੀ ਨੇਤਾ ਨੇ ਕੀਤੀ ਖੁਦਕੁਸ਼ੀ

LEAVE A REPLY

Please enter your comment!
Please enter your name here