ਅੰਮ੍ਰਿਤਸਰ, 4 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦਿਹਾਤੀ ਦੀ ਪੁਲਸ (Amritsar Rural Police) ਵਲੋਂ ਇਕ ਨੌਜਵਾਨ ਨੂੰ ਆਈ. ਈ. ਡੀ. ਸਣੇ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਨੋਜਵਾਨ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ (ਦਿਹਾਤੀ) ਦੀ ਪੁਲਸ ਨੇ ਜੋ ਇਕ ਵਿਅਕਤੀ ਨੂੰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਸਮੇਤ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਹਰਮਨ ਹੈ ਤੇ ਉਹ ਭਾਰਤ-ਪਾਕਿਸਤਾਨ ਸਰਹੱਦ ‘ਤੇ ਅਜਨਾਲਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਉਨਾਵਪੁਰਾ ਦਾ ਰਹਿਣ ਵਾਲਾ ਹੈ ।
ਕੀ ਦੱਸਿਆ ਪਕੜੇ ਗਏ ਨੌਜਵਾਨ
ਸੁਰਖਿਆ ਏਜੰਸੀਆਂ (Security agencies) ਵਲੋਂ ਨੌਜਵਾਨ ਤੋਂ ਕੀਤੀ ਗਈ ਪੁੱਛਗਿਛ ਦੌਰਾਨ ਹਰਮਨ (Harman) ਨੇ ਮੰਨਿਆ ਹੈ ਕਿ ਉਸਨੇ ਰਾਮਦਾਸ ਖੇਤਰ ਦੇ ਖੇਤਾਂ ਤੋਂ ਆਈ. ਈ. ਡੀ. ਬਰਾਮਦ ਕੀਤੀ ਸੀ, ਜਿੱਥੇ ਪਾਕਿਸਤਾਨੀ ਤਸਕਰਾਂ ਨੇ ਇਸਨੂੰ ਡਰੋਨ ਦੀ ਵਰਤੋਂ ਕਰਕੇ ਸੁੱਟਿਆ ਸੀ ਤੇ ਉਸਨੇ ਆਈ. ਈ. ਡੀ. (I. E. D.) ਨੂੰ ਇੱਕ ਮੰਜਿਲ ‘ਤੇ ਪਹੁੰਚਾਉਣਾ ਸੀ ।
ਆਈ. ਈ. ਡੀ. ਨੂੰ ਨਕਾਰਾ ਕਰਨ ਵੇਲੇ ਕੀ ਕੀ ਮਿਲਿਆ
ਜਦੋਂ ਬੰਬ ਨਿਰੋਧਕ ਦਸਤੇ ਵਲੋਂ ਹਰਮਨ ਕੋਲੋਂ ਮਿਲੇ ਆਈ. ਡੀ. ਨੂੰ ਨਕਾਰਾ ਕੀਤਾ ਗਿਆ ਤਾਂ ਉਸ ਵਿਚ ਅੱਧੇ ਕਿਲੋਗ੍ਰਾਮ ਤੋਂ ਵੱਧ ਆਰ. ਡੀ. ਐਕਸ., ਅੱਧੇ ਕਿਲੋਗ੍ਰਾਮ ਛੋਟੇ ਲੋਹੇ ਦੇ ਗੋਲੇ, ਇੱਕ ਟਿਫਿਨ ਬਾਕਸ, ਇੱਕ ਡੈਟੋਨੇਟਰ, ਇੱਕ ਰਿਮੋਟ ਅਤੇ ਤਾਰਾਂ ਪਾਈਆਂ ਗਈਆਂ ।
ਏਜੰਸੀਆਂ ਨੂੰ ਹਰਮਨ ਦੇ ਮੋਬਾਇਲ ਫੋੋਨ ਦੀ ਜਾਂਚ ਦੌਰਾਨ ਕੀ ਕੀ ਪਤਾ ਲੱਗਿਆ
ਜਾਂਚ ਏਜੰਸੀਆਂ ਨੂੰ ਹਰਮਨ ਦੇ ਕਬਜ਼ੇ ਵਿੱਚੋਂ ਬਰਾਮਦ ਹੋਏ ਮੋਬਾਈਲ ਫੋਨ ਤੋਂ ਪਾਕਿਸਤਾਨੀ ਸੰਪਰਕਾਂ ਵਾਲੇ ਨੰਬਰ ਵੀ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ । ਇਹ ਖੁਲਾਸਾ ਹੋਇਆ ਹੈ ਕਿ ਹਰਮਨ ਨੇ ਪਿਛਲੇ ਹਫ਼ਤੇ ਇਨ੍ਹਾਂ ਸੰਪਰਕਾਂ ਨੂੰ ਦੋ ਦਰਜਨ ਤੋਂ ਵੱਧ ਕਾਲਾਂ ਕੀਤੀਆਂ ਹਨ । ਸ਼ੱਕ ਹੈ ਕਿ ਹਰਮਨ ਦੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐਸ. ਆਈ. (I. S. I.) ਨਾਲ ਵੀ ਸਿੱਧੇ ਸਬੰਧ ਹਨ । ਪੁਲਸ ਹੁਣ ਹਰਮਨ ਦੇ ਗਿਰੋਹ ਦੇ ਹੋਰ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾ ਸਕੇ ।







