ਨਕਲੀ ਘਿਓ ਤੋਂ ਬਾਅਦ ਤਿਰੂਪਤੀ `ਚ ਸਿਲਕ ਦੁਪੱਟਾ ਘਪਲਾ

0
115
Tirupati

ਤਿਰੂਪਤੀ, 11 ਦਸੰਬਰ 2025 : ਤਿਰੂਮਲਾ ਤਿਰੂਪਤੀ ਦੇਵਸਥਾਨਮ (Tirumala Tirupati Devasthanam) (ਟੀ. ਟੀ. ਡੀ.) ਨੇ ਇਕ ਕੱਪੜਾ ਵਿਕ੍ਰੇਤਾ `ਤੇ ਰੇਸ਼ਮੀ ਸ਼ਾਲ ਦੀ ਥਾਂ ਘਟੀਆ ਪੋਲਿਸਟਰ ਸ਼ਾਲ (Poor quality polyester shawl) ਦੀ ਸਪਲਾਈ ਕਰਨ ਦਾ ਦੋਸ਼ ਲਗਾਉਂਦੇ ਹੋਏ ਆਂਧਰਾ ਪ੍ਰਦੇਸ਼ ਸਰਕਾਰ ਨੂੰ ਮਾਮਲੇ ਦੀ ਜਾਂਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (Anti-Corruption Bureau of Investigation) (ਏ. ਸੀ. ਬੀ.) ਤੋਂ ਕਰਵਾਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ । ਇਕ ਅਧਿਕਾਰੀ ਨੇ ਦੱਸਿਆ ਕਿ 54 ਕਰੋੜ ਰੁਪਏ ਦੀ ਹੇਰਾਫੇਰੀ ਹੋਈ ਹੈ।

ਕੱਪੜਾ ਵਿਕਰੇਤਾ ਵਿਰੁੱਧ ਕੀਤੀ ਗਈ ਹੈ ਏ. ਸੀ. ਬੀ. ਜਾਂਚ ਸ਼ੁਰੂ ਕਰਨ ਦੀ ਮੰਗ

ਸਪਲਾਇਰ ਨੇ `ਆਸ਼ੀਰਵਚਨ` (ਆਸ਼ੀਰਵਾਦ) ਰਸਮ ਵਿਚ ਵਰਤੇ ਜਾਣ ਵਾਲੇ ਰੇਸ਼ਮੀ ਸ਼ਾਲਾਂ ਦੀ ਪੋਲਿਸਟਰ ਸ਼ਾਲਾਂ ਦੀ ਸਪਲਾਈਸ ਕੀਤੀ। ਉਨ੍ਹਾਂ ਦੱਸਿਆ ਕਿ ਟੀ. ਟੀ. ਡੀ. ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰੇਸ਼ਮੀ ਸ਼ਾਲ ਦੀ ਥਾਂ `ਤੇ 54 ਕਰੋੜ ਰੁਪਏ (Rs 54 crore) ਤੋਂ ਵੱਧ ਮੁੱਲ ਦੇ ਪੋਲਿਸਟਰ ਸ਼ਾਲਾਂ ਦੀ ਸਪਲਾਈ ਕਰਨ ਵਾਲੇ ਕੱਪੜਾ ਵਿਕ੍ਰੇਤਾ ਵਿਰੁੱਧ ਏ. ਸੀ. ਬੀ. ਜਾਂਚ ਸ਼ੁਰੂ ਕੀਤੀ ਜਾਵੇ । ਇਸ ਤੋਂ ਪਹਿਲਾਂ ਸਤੰਬਰ 2024 ਵਿਚ ਉਦੋਂ ਹੜਕੰਪ ਮਚ ਗਿਆ ਸੀ ਜਦੋਂ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਨੇ ਦੋਸ਼ ਲਾਇਆ ਸੀ ਕਿ ਤਿਰੂਪਤੀ ਦੇ ਪਵਿੱਤਰ ਲੱਡੂਆਂ ਵਿਚ ਇਸਤੇਮਾਲ ਹੋਣ ਵਾਲਾ ਘਿਓ ਸ਼ੁੱਧ ਗਾਂ ਦਾ ਘਿਓ ਨਾ ਹੋ ਕੇ ਮਿਲਾਵਟੀ ਹੈ ।

Read More : ਬਰਖਾਸਤ ਇੰਸਟਾ ਕਵੀਨ `ਤੇ ਭ੍ਰਿਸ਼ਟਾਚਾਰ ਦੇ ਦੋਸ਼ ਤੈਅ

LEAVE A REPLY

Please enter your comment!
Please enter your name here