16 ਸਾਲ ਪੁਰਾਣੇ ਜਬਰ-ਜਨਾਹ ਮਾਮਲੇ ਦਾ ਖੁਲਾਸਾ ਹੋਣ ਤੇ ਮੁਲਜ਼ਮ ਗ੍ਰਿਫ਼ਤਾਰ

0
26
Accused arrested

ਮੁੰਬਈ, 23 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ (Mumbai) `ਚ 16 ਸਾਲ ਪਹਿਲਾਂ ਇਕ ਗੂੰਗੀ- ਬੋਲ਼ੀ ਔਰਤ (Deaf-mute woman) ਨਾਲ ਜਬਰ-ਜ਼ਨਾਹ ਦੀ ਸਿ਼ਕਾਇਤ ਕਾਰਨ ਇਕ ਭਿਆਨਕ ਸੱਚਾਈ ਦੇ ਹੋਏ ਖੁਲਾਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ।

ਸਿ਼ਕਾਇਤ ਨੇ ਕਰ ਦਿੱਤਾ ਹੈ ਸੀਰੀਅਲ ਰੇਪਿਸਟ ਦਾ ਪਰਦਾ ਫਾਸ਼

ਇਸ ਇਕੱਲੀ ਸ਼ਿਕਾਇਤ ਨੇ ਇਕ ਸੀਰੀਅਲ ਰੇਪਿਸਟ (Serial Rapist) ਦਾ ਪਰਦਾਫਾਸ਼ ਕੀਤਾ ਹੈ । ਕੁਝ ਦਿਨ ਪਹਿਲਾਂ ਇਕ ਪੀੜਤਾ ਵੱਲੋਂ ਆਪਣੀ ਚੁੱਪ ਤੋੜਨ ਪਿੱਛੋਂ ਮੁਲਜ਼ਮ ਨੂੰ ਗ੍ਰਿਫ਼ਤਾਰ (Accused arrested) ਕਰ ਲਿਆ ਗਿਆ । ਉਸ ਦੀ ਬੇਰਹਿਮੀ ਦਾ ਸਿ਼ਕਾਰ ਹੋਈ ਇਕ ਹੋਰ ਔਰਤ ਦੀ ਖੁਦਕੁਸ਼ੀ ਦੀ ਕੋਸਿ਼ਸ਼ ਨੇ ਗੂੰਗੀ ਬੋਲ਼ੀ ਔਰਤ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਨਸਾਫ਼ ਦੀ ਉਮੀਦ ਵਿਚ ਉਹ ਆਪਣੀ ਮੁਸ਼ਕਲ ਸਾਂਝੀ ਕਰਨ ਲਈ ਅੱਗੇ ਆਈ ।

ਕਿਵੇਂ ਹੋਇਆ ਖੁਲਾਸਾ

ਪੱਛਮੀ ਉਪਨਗਰ ਦੀ ਰਹਿਣ ਵਾਲੀ ਪੀੜਤਾ ਨੇ ਇਕ ਵਟਸਐਪ ਗਰੁੱਪ `ਤੇ ਆਪਣੇ ਸਾਥੀਆਂ ਨਾਲ ਵੀਡੀਓ ਕਾਲ ਦੌਰਾਨ ਸੰਕੇਤਕ ਭਾਸ਼ਾ `ਚ ਦੱਸਿਆ ਕਿ ਜਦੋਂ ਉਹ ਨਾਬਾਲਗ ਸੀ ਤਾਂ ਮੁਲਜ਼ਮ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜ਼ਨਾਹ (Rape) ਕੀਤਾ ਸੀ । ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਹੇਸ਼ ਪਵਾਰ ਨੂੰ ਕੁਝ ਘੰਟਿਆਂ ਅੰਦਰ ਹੀ ਪਾਲਘਰ ਜਿ਼ਲੇ `ਚੋਂ ਗ੍ਰਿਫ਼ਤਾਰ ਕਰ ਲਿਆ । ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਨੇ ਕਈ ਗੂੰਗੀਆਂ ਤੇ ਬੋਲੀਆਂ ਔਰਤਾਂ ਨੂੰ ਨਸ਼ੀਲਾ ਪਦਾਰਥ ਪਿਆਇਆ ਸੀ ਤੇ ਜਬਰ-ਜ਼ਨਾਹ ਕੀਤਾ ਸੀ ।

24 ਤੋਂ ਵੱਧ ਔਰਤਾਂ ਨਾਲ ਜਬਰ-ਜਨਾਹ ਕਰਨ ਦਾ ਸ਼ੱਕ

ਮੁਲਜ਼ਮ ਨੇ ਕਥਿਤ ਤੌਰ `ਤੇ ਔਰਤਾਂ ਨੂੰ ਬਿਨਾਂ ਕੱਪੜਿਆਂ ਤੋਂ ਵੀਡੀਓ ਕਾਲ ਕਰਨ ਲਾ ਲਈ ਮਜਬੂਰ ਕੀਤਾ ਤੇ ਫਿਰ ਇਨ੍ਹਾਂ ਰਿਕਾਰਡਿੰਗਾਂ ਦੀ ਵਰਤੋਂ ਉਨ੍ਹਾਂ ਨੂੰ ਧਮਕੀਆਂ ਦੇਣ ਤੇ ਪੈਸੇ ਤੇ ਸੋਨਾ ਵਸੂਲਣ ਲਈ ਕੀਤੀ । ਪੁਲਸ ਕੋਲ 7 ਔਰਤਾਂ ਨਾਲ ਜਬਰ-ਜ਼ਨਾਹ ਦੇ ਸਬੂਤ ਹਨ ਪਰ ਇਹ ਗਿਣਤੀ 24 ਤੋਂ ਵੱਧ ਹੋ ਸਕਦੀ ਹੈ ।

Read More : ਘਰੋਂ ਅਗਵਾ ਕਰਕੇ ਜੰਗਲਾਂ ਵਿੱਚ ਲਿਜਾ ਕੀਤਾ ਲੜਕੀ ਨਾਲ ਜਬਰ-ਜ਼ਨਾਹ

LEAVE A REPLY

Please enter your comment!
Please enter your name here