ਬਦਾਯੂੰ ਵਿਖੇ ਨਮਾਜ਼ ਪੜ੍ਹ ਕੇ ਘਰ ਆ ਰਹੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

0
33
Badaun

ਉਤਰ ਪ੍ਰਦੇਸ਼ 8 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜਿ਼ਲਾ ਬਦਾਯੂੰ (Badaun District) ਵਿਖੇ ਨਮਾਜ਼ ਪੜ੍ਹ ਕੇ ਘਰ ਵਾਪਸ ਆ ਰਹੇ ਇਕ ਨੌਜਵਾਨ ਨੂੰ ਕੁੱਝ ਲੋਕਾਂ ਵਲੋਂ ਕਥਿਤ ਤੋਰ ਤੇ ਖੰਭੇ ਨਾਲ ਬੰਨ੍ਹ ਕੇ ਕੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਥੇ ਹੀ ਬਸ ਅਜਿਹਾ ਕਾਰਾ ਕਰਨ ਵਾਲਿਆਂ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਸਨੂੰ ਫਿਰ ਪੈਟਰੋਲ ਪਾ ਕੇ ਅੱਗ ਲਗਾਏ ਜਾਣ ਬਾਰੇ ਵੀ ਸੂਚਨਾ ਸਾਹਮਣੇ ਆ ਰਹੀ ਹੈ ।

ਝੁਲਸੇ ਨੌਜਵਾਨ ਨੂੰ ਕਰਵਾਇਆ ਗਿਆ ਹਸਪਤਾਲ ਦਾਖਲ

ਬਦਾਯੂੰ ਵਿਖੇ ਜੋ ਪਹਿਲਾਂ ਨੌਜਵਾਨ ਨਾਲ ਕੁੱਟਮਾਰ (Beating up a young man) ਤੇੇ ਬਾਅਦ ਵਿਚ ਉਸਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ । ਉਪਰੋਕਤ ਘਟਨਾਕ੍ਰਮ ਦੀ ਜਾਂਚ ਪੁਲਸ ਵਲੋਂ ਜਿਥੇ ਸ਼ੁੁਰੂ ਕਰ ਦਿੱਤੀ ਗਈ ਹੈ, ਉਥੇ ਪਤਾ ਲੱਗਿਆ ਹੈ ਕਿ ਜਿਸ ਥਾਂ ਉਪਰੋਕਤ ਘਟਨਾ ਵਾਪਰੀ ਉਹ ਜਗ੍ਹਾ ਇਸਲਾਮ ਨਗਰ ਕੋਤਵਾਲੀ ਖੇਤਰ ਦੀ ਸਹਿਸਵਾਨ ਰੋਡ `ਤੇ ਗੋਸ਼ੀਆ ਮਸਜਿਦ ਨੇੜੇ ਹੈ ।

ਕੌਣ ਹੈ ਜਿਸਨੂੰ ਪਹਿਲਾਂ ਕੁੁੱਟਿਆ ਗਿਆ ਤੇ ਫਿਰ ਲਗਾਈ ਗਈ ਅੱਗ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਨਾਲ ਕੁੱਟਮਾਰ ਤੇ ਫਿਰ ਅੱਗ ਲਗਾਉਣ ਵਾਲੀ ਘਟਨਾ ਵਾਪਰੀ ਹੈ ਮੁਹੱਲਾ ਮੁਸਤਫਾਬਾਦ ਨਈ ਬਸਤੀ ਦਾ ਵਸਨੀਕ ਹੈ ਤੇ ਉਸਦਾ ਨਾਮ ਮਹਿਬੂਬ ਹੈ ਤੇ ਉਹ ਮਾਤਰ 20 ਕੁ ਸਾਲਾਂ ਦਾ ਹੈ ਤੇ ਵੀਰਵਾਰ ਵਾਲੇ ਦਿਨ ਮਸਜਿਦ `ਚ ਨਮਾਜ਼ ਦੌਰਾਨ ਉਸਦਾ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਬਾਰੇ ਵੀ ਦੱਸਿਆ ਜਾ ਰਿਹਾ ਹੈ ।

ਪਰਿਵਾਰਕ ਮੈਂਬਰਾਂ ਲਗਾਇਆ ਦੋਸ਼

ਕੁੱਟਮਾਰ ਦੇ ਅੱਗ ਲੱਗਣ (Fire) ਦੀ ਘਟਨਾ ਦੇ ਸਿ਼ਕਾਰ ਵਿਅਕਤੀ ਮਹਿਬੂਬ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਮਹਿਬੂਬ ਨੂੰ ਨਮਾਜ ਪੜ੍ਹ ਕੇ ਵਾਪਸ ਆਉਂਦੇ ਵੇਲੇ ਤਿੰਨ ਨੌਜਵਾਨਾ ਵਲੋਂ ਸੜਕ ਤੇ ਪਹਿਲਾਂ ਰੋਕਿਆ ਗਿਆ, ਫਿਰ ਉਸ ਨੂੰ ਰਸੀ ਨਾਲ ਖੰਭੇ ਦੇ ਨਾਲ ਬੰਨ੍ਹਿਆ ਗਿਆ ਅਤੇ ਫਿਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ । ਜਾਣਕਾਰੀ ਮੁਤਾਬਕ ਜਿਨ੍ਹਾਂ ਰੱਸੀਆਂ ਨਾਲ ਮਹਿਬੂਬ ਨੂੰ ਬੰਨ੍ਹ (Tie the beloved with ropes) ਕੇ ਅੱਗ ਲਗਾਈ ਗਈ ਸੀ ਉਹ ਅੱਗ ਨਾਲ ਸੜ ਗਈਆਂ ਤੇ ਮਹਿਬੂਬ ਰੱਸੀਆਂ ਖੁਲ੍ਹਣ ਨਾਲ ਭੱਜ ਕੇ ਘਰ ਪਹੁੰਚ ਗਿਆ ।

Read More : ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਜਾਨੋਂ ਮਾਰਨ ਧਮਕੀਆਂ ਦੇਣ ਤੇ ਕੇਸ ਦਰਜ

LEAVE A REPLY

Please enter your comment!
Please enter your name here