ਪੁਲਿਸ ਕੁਆਰਟਰਾਂ ’ਚ ਪੱਖੇ ਨਾਲ ਲਟਕਦੀ ਮਿਲੀ ਔਰਤ ਦੀ ਲਾਸ਼
ਜਗਰਾਓ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਥਾਣਾ ਸਿੱਧਵਾਂ ਬੇਟ ਅੰਦਰ ਬਣੇ ਸਰਕਾਰੀ ਕਵਾਟਰਾ ਅੰਦਰ ਇੱਕ ਪੁਲਿਸ ਮੁਲਾਜਮ ਦੀ ਪਤਨੀ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ | ਦਰਅਸਲ ਤਿੰਨ ਬੱਚਿਆਂ ਦੀ ਮਾਂ 30 ਸਾਲ ਦੀ ਸੋਨੀਆ ਦੀ ਲਾਸ਼ ਅੱਜ ਸਵੇਰੇ ਪੱਖੇ ਨਾਲ ਲਟਕਦੀ ਮਿਲੀ, ਜਿਸ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਆਪਣੇ ਹੀ ਜਵਾਈ ਮਨਦੀਪ ਸਿੰਘ ਤੇ ਆਪਣੀ ਪਤਨੀ ਨੂੰ ਮਾਰਨ ਦੇ ਇਲਜਾਮ ਲਗਾਉਂਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਵਿਆਹ ਨੂੰ ਹੋਏ ਅੱਠ ਸਾਲ
ਮ੍ਰਿਤਕ ਸੋਨੀਆ ਦਾ ਪਤੀ ਫ਼ਰਾਰ ਹੈ ਜਿਸਦੇ ਚੱਲਦਿਆਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਥਾਣੇ ਅੰਦਰ ਹੀ ਇਕੱਠੇ ਹੋਰ ਮ੍ਰਿਤਕ ਲੜਕੀ ਸੋਨੀਆ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨਾਂ ਦੀ ਧੀ ਨੂੰ ਅੱਠ ਸਾਲ ਵਿਆਹ ਨੂੰ ਹੋਏ ਹਨ ਤੇ ਦੋਵਾਂ ਦੇ ਤਿੰਨ ਬੱਚੇ ਵੀ ਹਨ।
ਇਹ ਵੀ ਪੜ੍ਹੋ : ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਵੀ ਰਹੇਗਾ ਫ੍ਰੀ , ਹੁਣ ਤੱਕ ਮੁਫਤ ‘ਚ ਲੰਘੀਆਂ 80 ਹਜ਼ਾਰ ਗੱਡੀਆਂ
ਮੁਲਾਜਮ ਮਨਦੀਪ ਆਪਣੀ ਘਰਵਾਲੀ ਨਾਲ ਕਰਦਾ ਸੀ ਝਗੜਾ
ਪੁਲਿਸ ਮੁਲਾਜਮ ਮਨਦੀਪ ਸਿੰਘ ਦਾ ਅਕਸਰ ਆਪਣੀ ਘਰਵਾਲੀ ਨਾਲ ਝਗੜਾ ਹੁੰਦਾ ਰਹਿੰਦਾ ਸੀ ਤੇ ਅੱਜ ਸਵੇਰੇ ਉਨਾਂ ਨੂੰ ਪਤਾ ਲੱਗਿਆ ਕਿ ਉਨਾਂ ਦੀ ਲੜਕੀ ਨੇ ਪੱਖੇ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ ਹੈ। ਪਰ ਉਨਾਂ ਨੂੰ ਯਕੀਨ ਹੈ ਕਿ ਮਨਦੀਪ ਸਿੰਘ ਨੇ ਹੀ ਉਨਾਂ ਦੀ ਲੜਕੀ ਨੂੰ ਮਾਰਿਆ ਹੈ ਤੇ ਹੁਣ ਪੁਲਿਸ ਵੀ ਓਨਾ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਉਨਾਂ ਪੁਲਿਸ ਤੋ ਇਨਸਾਫ ਦੀ ਮੰਗ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।