ਸਰਦੂਲਗੜ੍ਹ (ਮਾਨਸਾ) 4 ਦਸੰਬਰ 2025 : ਜਿ਼ਲਾ ਮਾਨਸਾ (Mansa District) ਨੇੜੇ ਪੈਂਦੇ ਖੇਤਰ ਸਰਦੂਲਗੜ੍ਹ (Sardulgarh) ਵਿਚ ਇਕ ਹੋਟਲ `ਚ ਚੱਲ ਰਹੇ ਦੇਹ ਵਪਾਰ ਦੇ ਅੱਡੇ (Prostitution centers) `ਤੇ ਛਾਪਾ ਮਾਰ ਕੇ ਪੁਲਸ ਨੇ ਹੋਟਲ ਮਾਲਕ ਸਮੇਤ 5 ਜੋੜਿਆਂ ਨੂੰ ਕਾਬੂ (5 couples including hotel owner arrested) ਕੀਤਾ ਹੈ । ਪੁਲਸ ਦੇਰ ਰਾਤ ਤਕ ਇਸ ਦੀ ਜਾਂਚ `ਚ ਲੱਗੀ ਰਹੀ । ਇਸ `ਚ ਕੁੱਝ ਨਾਬਾਲਗ ਲੜਕੀਆਂ ਦੇ ਹੋਣ ਦੀ ਵੀ ਸ਼ੰਕਾ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ `ਚ ਲੰਬੇ ਸਮੇਂ ਤੋਂ ਮਾਲਕ ਵੱਲੋਂ ਕਥਿਤ ਤੌਰ `ਤੇ ਇਹ ਧੰਦਾ ਚਲਾਇਆ ਜਾ ਰਿਹਾ ਸੀ ।
ਐਸ. ਐਸ. ਪੀ. ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਰਿਆ ਪਲਸ ਟੀਮ ਨੇ ਛਾਪਾ
ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ (S. S. P. Bhagirath Singh Meena) ਦੇ ਦਿਸ਼ਾ ਨਿਰਦੇਸ਼ਾਂ, ਡੀ. ਐੱਸ. ਪੀ. ਸਰਦੂਲਗੜ੍ਹ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਥਾਣਾ ਸਰਦੂਲਗੜ੍ਹ ਦੇ ਮੁਖੀ ਦਿਨੇਸ਼ਵਰ ਕੁਮਾਰ, ਮਹਿਲਾ ਪੁਲਸ ਅਧਿਕਾਰੀ ਪੁਸ਼ਪਿੰਦਰ ਕੌਰ ਨੇ ਟੀਮ ਸਮੇਤ ਦੇਹ ਵਪਾਰ ਦਾ ਅੱਡਾ ਹੋਟਲ `ਚ ਚੱਲਦੇ ਹੋਣ ਦੀ ਇਤਲਾਹ ਮਿਲਣ `ਤੇ ਸ਼ਹਿਰ ਸਰਦੂਲਗੜ੍ਹ ਦੇ ਕਾਲਜ ਰੋਡ ਸਥਿਤ ਹੋਟਲ `ਚ ਛਾਪਾ ਮਾਰਿਆ।
ਕਿਸ ਕਿਸ ਨੂੰ ਗਿਆ ਮੌਕੇ ਤੇ ਪਕੜਿਆ
ਹੋਟਲ ਦੇ ਮਾਲਕ ਸੁਨੀਲ ਕੁਮਾਰ ਵਾਸੀ ਸਰਦੂਲਗੜ੍ਹ ਸਮੇਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਆਏ 5 ਮੁੰਡੇ-ਕੁੜੀਆਂ ਦੇ ਜੋੜੇ ਨੂੰ ਫੜਿਆ । ਜਿਨ੍ਹਾਂ `ਚ ਕੁੱਝ ਨਾਬਾਲਗ ਲੜਕੀਆਂ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਹੋਟਲ ਮਾਲਕ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਵਿਚੋਂ ਮੁੰਡੇ ਕੁੜੀਆਂ ਬੁਲਾ ਕੇ ਸ਼ਰੇਆਮ ਦੇਹ ਵਪਾਰ ਦਾ ਧੰਦਾ ਚਲਾਇਆ ਜਾਂਦਾ ਸੀ । ਸਰਦੂਲਗੜ੍ਹ ਪੁਲਸ ਨੂੰ ਗੁਪਤ ਤੌਰ `ਤੇ ਇਸ ਦੀ ਸੂਚਨਾ ਮਿਲੀ ਸੀ ।
ਪਕੜੇ ਗਏ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ
ਡੀ. ਐੱਸ. ਪੀ. ਸਰਦੂਲਗੜ੍ਹ ਮਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਹੋਟਲ ਮਾਲਕ ਨੂੰ ਕਾਬੂ ਕਰ ਕੇ ਫੜੇ ਗਏ ਮੁੰਡੇ ਕੁੜੀਆਂ ਸਮੇਤ ਸਾਰਿਆਂ ਖਿਲਾਫ ਥਾਣਾ ਸਰਦੂਲਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ । ਜਿਨ੍ਹਾਂ ਦਾ ਵੀਰਵਾਰ ਨੂੰ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਅਦਾਲਤ `ਚ ਪੇਸ਼ ਕੀਤਾ ਜਾਵੇਗਾ । ਸ਼ਹਿਰ ਵਾਸੀਆਂ ਨੇ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ, ਡੀ.ਐੱਸ.ਪੀ. ਮਨਜੀਤ ਸਿੰਘ ਅਤੇ ਥਾਣਾ ਸਰਦੂਲਗੜ੍ਹ ਦੀ ਪੁਲਸ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਮਾੜੇ ਅਤੇ ਸਮਾਜ ਵਿਰੋਧੀ ਅਨਸਰਾਂ `ਚ ਵੀ ਡਰ ਫੈਲਿਆ ਹੈ ।
Read More : ਕਿਰਾਏ ਦੇ ਮਕਾਨ ‘ਚ ਦੇਹ ਵਪਾਰ ਦਾ ਧੰਦਾ, ਚਾਰ ਜੋੜਿਆ ਨੂੰ ਸ਼ੱਕੀ ਹਾਲਤ ‘ਚ ਕੀਤਾ ਕਾਬੂ









