ਇਕ ਪੰਜਾਬੀ ਨੇ ਦੂਸਰੇ ਪੰਜਾਬੀ ਦਾ ਕੀਤਾ ਦੱਖਣੀ ਕੋਰੀਆ ਵਿਖੇ ਕਤਲ

0
22
Natha singh

ਚੰਡੀਗੜ੍ਹ, 4 ਫਰਵਰੀ 2026 : ਵਿਦੇਸ਼ੀ ਧਰਤੀ ਦੱਖਣੀ ਕੋਰੀਆ (South Korea) ਵਿਖੇ ਇਕ ਪੰਜਾਬੀ ਵਿਅਕਤੀ ਵਲੋਂ ਦੂਸਰੇ ਪੰਜਾਬੀ ਵਿਅਕਤੀ ਦਾ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਮ੍ਰਿਤਕ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਵਿਅਕਤੀ ਦਾ ਇਕ ਹੋਰ ਪੰਜਾਬੀ ਵਿਅਕਤੀ ਵਲੋਂ ਦੱਖਣੀ ਕੋਰੀਆ ਵਿਖੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਉਹ ਵਿਅਕਤੀ ਰਾਜਪੁਰਾ ਦੇ ਪਿੰਡ ਸੈਦਖੇੜੀ ਦਾ ਰਹਿਣ ਵਾਲਾ ਹੈ । ਉਕਤ ਵਿਅਕਤੀ ਜਿਸਦਾ ਨਾਮ ਨੱਥਾ ਸਿੰਘ (Natha Singh) ਦੱਸਿਆ ਜਾ ਰਿਹਾ ਹੈ ਦਾ 29 ਜਨਵਰੀ ਦੀ ਰਾਤ ਨੂੰ ਦੱਖਣੀ ਕੋਰੀਆ ਵਿਖੇ ਲੁੱਟ-ਖਸੁੱਟ ਦੀ ਨੀਅਤ ਨਾਲ ਦੂਸਰੇ ਪੰਜਾਬੀ ਮੂਲ ਦੇ ਹੀ ਵਿਅਕਤੀ ਵਲੋਂ ਹੀ ਕਤਲ ਕੀਤੇ ਜਾਣ ਦਾ ਪਤਾ ਲੱਗਿਆ ਹੈ ।

ਕਤਲ ਹੋਏ ਨੌਜਵਾਨ ਦੇ ਚਾਚੇ ਨੇ ਕੀ ਦੱਸਿਆ

ਮ੍ਰਿਤਕ ਵਿਅਕਤੀ ਨੱਥਾ ਸਿੰਘ ਦੇ ਚਾਚੇ ਨੇ ਦੱਸਿਆ ਕਿ ਉਸ ਦਾ ਭਤੀਜਾ ਨੱਥਾ ਸਿੰਘ ਜੋ ਕਿ 45 ਸਾਲਾਂ ਦਾ ਹੈ ਪਿਛਲੇ ਇਕ ਦਹਾਕੇ ਤੋਂ ਰੁਜ਼ਗਾਰ ਲਈ ਦੱਖਣੀ ਕੋਰੀਆ ਦੇ ਸ਼ਹਿਰ ਸਨਣ ਵਿਖੇ ਰਹਿ ਕੇ ਕਿਸੇ ਫੈਕਟਰੀ ਵਿਚ ਕੰਮ ਕਰ ਰਿਹਾ ਸੀ ਅਤੇ ਅਗਲੇ ਮਹੀਨੇ ਉਸ ਨੇ ਰਾਜਪੁਰਾ ਸਥਿਤ ਆਪਣੇ ਘਰ ਵਾਪਸ ਆਉਣਾ ਸੀ ਅਤੇ ਘਰ ਵਿਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ । ਲੰਘੇ ਦਿਨੀਂ ਉਨ੍ਹਾਂ ਨੂੰ ਕੋਰੀਆ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਭਤੀਜੇ ਨੱਥਾ ਸਿੰਘ ਦਾ ਪੰਜਾਬੀ ਨੇ ਲੁੱਟ-ਖੋਹ ਦੀ ਨੀਅਤ ਨਾਲ ਘਰ ਅੰਦਰ ਵੜ੍ਹ ਕੇ ਕਤਲ ਕਰ ਦਿੱਤਾ ਅਤੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ।

ਕਿਥੋਂ ਦਾ ਰਹਿਣ ਵਾਲਾ ਹੈ ਨੱਥਾ ਸਿੰਘ ਦਾ ਹਤਿਆਰਾ

ਸਿ਼ੰਦਰ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਨੱਥਾ ਸਿੰਘ ਦਾ ਹੱਤਿਆਰਾ ਪਾਤੜਾਂ ਦਾ ਰਹਿਣ ਵਾਲਾ ਕੋਈ ਬਜਾਜ ਨਾਂਅ ਦਾ ਵਿਅਕਤੀ ਹੈ ਅਤੇ ਉਸ ਦੀ ਨੱਥਾ ਸਿੰਘ ਦੇ ਸੋਨੇ ਦੇ ਗਹਿਣਿਆਂ ਨੂੰ ਦੇਖ ਕੇ ਨੀਅਤ ਖ਼ਰਾਬ ਹੋ ਗਈ ਤੇ ਉਸ ਨੇ ਲੁੱਟ-ਖੋਹ (Robbery) ਕਰਨ ਦੀ ਨੀਅਤ ਨਾਲ ਨੱਥਾ ਸਿੰਘ ਦੀ ਹੱਤਿਆ ਕਰ ਦਿੱਤੀ ਅਤੇ ਬਾਅਦ `ਚ ਉਸ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ । ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਜੀਅ ਇਕ ਦੋ ਦਿਨਾਂ ਤੱਕ ਕਾਗਜ਼ਾਤ ਮੁਕੰਮਲ ਹੋਣ ਤੋਂ ਬਾਅਦ ਅੰਤਿਮ ਰਸਮਾਂ ਲਈ ਦੱਖਣੀ ਕੋਰੀਆ ਜਾ ਰਹੇ ਹਨ ਅਤੇ ਉਥੇ ਹੀ ਨੱਥਾ ਸਿੰਘ ਦਾ ਅੰਤਿਮ ਸਸਕਾਰ (Cremation) ਕੀਤਾ ਜਾਵੇਗਾ ਅਤੇ ਉਸ ਦੀ ਅੰਤਿਮ ਅਰਦਾਸ ਪਿੰਡ ਸੈਦਖੇੜੀ ਵਿਖੇ ਕਰਵਾਈ ਜਾਵੇਗੀ ।

Read More : ਚਿੱਟੇ ਦਿਨ ਡੇਰਾ ਬਾਬਾ ਨਾਨਕ ਵਿਖੇ ਇਕ ਵਿਅਕਤੀ ਦਾ ਕੀਤਾ ਕਤਲ

LEAVE A REPLY

Please enter your comment!
Please enter your name here