ਪਟਿਆਲਾ ‘ਚ PRTC ਬੱਸ ਡ੍ਰਾਈਵਰ ਨੇ ਮਹਿਲਾ ਟੋਲ ਕਰਮਚਾਰੀ ਨੂੰ ਮਾਰਿਆ ਥੱਪੜ
ਪੰਜਾਬ ਦੇ ਬਨੂੜ, ਪਟਿਆਲਾ ਵਿੱਚ ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਚੰਡੀਗੜ੍ਹ ਡਿਪੂ ਦੀ ਬੱਸ ਦੇ ਡ੍ਰਾਈਵਰ ਨੇ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ। ਇਸ ਸਾਰੀ ਘਟਨਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 19 ਜੁਲਾਈ ਦੁਪਹਿਰ ਡੇਢ ਵਜੇ ਦੇ ਕਰੀਬ ਵਾਪਰੀ। ਬੱਸ ਚੰਡੀਗੜ੍ਹ ਤੋਂ ਪਟਿਆਲਾ ਜਾ ਰਹੀ ਸੀ। ਇਸ ਦੌਰਾਨ ਟੋਲ ਪਲਾਜ਼ਾ ‘ਤੇ ਕਾਫੀ ਦੇਰ ਤੱਕ ਆਵਾਜਾਈ ਰੁਕੀ ਰਹੀ।
ਬੱਸ ਦੇ ਕੰਡਕਟਰ ਨੇ ਟੋਲ ਪਲਾਜ਼ਾ ਦਾ ਬੈਰੀਕੇਡ ਹਟਾਇਆ
ਜਿਸ ਦੇ ਚੱਲਦਿਆਂ ਉਕਤ ਬੱਸ ਦੇ ਕੰਡਕਟਰ ਨੇ ਟੋਲ ਪਲਾਜ਼ਾ ਦਾ ਬੈਰੀਕੇਡ ਹਟਾ ਦਿੱਤਾ ਅਤੇ ਇਸ ਦੌਰਾਨ ਤਿੰਨ ਤੋਂ ਚਾਰ ਵਾਹਨ ਟੋਲ ਪਲਾਜ਼ਾ ਤੋਂ ਲੰਘ ਗਏ। ਜਿਸ ਤੋਂ ਬਾਅਦ ਜਦੋਂ ਉਕਤ ਬੱਸ ਟੋਲ ਕੱਟ ਕੇ ਰਵਾਨਾ ਹੋਣ ਲੱਗੀ ਤਾਂ ਬੱਸ ਦੇ ਕੰਡਕਟਰ ਵੱਲੋਂ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ ਗਿਆ। ਇਸ ਘਟਨਾ ਉਤੇ ਟੋਲ ‘ਤੇ ਮੌਜੂਦ ਮੁਲਾਜ਼ਮਾਂ ਵੱਲੋਂ ਇਤਰਾਜ਼ ਜਤਾਇਆ ਗਿਆ। ਜਿਸ ਤੋਂ ਬਾਅਦ ਉਕਤ ਬੱਸ ਚਾਲਕ ਬੱਸ ਨੂੰ ਉਕਤ ਜਗ੍ਹਾ ਤੋਂ ਭਜਾ ਕੇ ਲੈ ਗਿਆ। ਥੱਪੜ ਮਾਰਨ ਦਾ ਕਾਰਨ ਕੀ ਸੀ ਫਿਲਹਾਲ ਇਸ ਬਾਰੇ ਪਤਾ ਨਹੀਂ ਲੱਗ ਪਾਇਆ ਹੈ |
ਇਹ ਵੀ ਪੜ੍ਹੋ : ਗੁਰੂ ਪੂਰਨਿਮਾ ਕਿਉਂ ਮਨਾਈ ਜਾਂਦੀ ਹੈ , ਕੀ ਹੈ ਇਸਦੀ ਮਹੱਤਤਾ
ਬੱਸ ਦੀ ਪਛਾਣ ਇਸ ਦੇ ਨੰਬਰ ਤੋਂ ਕਰ ਲਈ ਗਈ ਹੈ। ਹੁਣ ਸੀਸੀਟੀਵੀ ਪਟਿਆਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਦੇ ਆਧਾਰ ’ਤੇ ਬਨੂੜ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।