ਨਾਭਾ 16 ਜੁਲਾਈ 2025 : ਨਾਭਾ ਦੀ ਜੈਮਲ ਸਿੰਘ ਕਲੋਨੀ (Nabha Jaimal Singh Colony) ਵਿਖੇ ਇਕ ਵਿਅਕਤੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ (Assistant Police Station Officer) ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਰਾਜੇਸ਼ ਕੁਮਾਰ (48) ਸਾਲਾ ਪੁੱਤਰ ਲੇਟ ਸਾਧੂ ਰਾਮ 4 ਬੱਚਿਆਂ ਦਾ ਪਿਤਾ ਹੈ ਤੇ ਜੈਮਲ ਸਿੰਘ ਕਲੋਨੀ ਰਹਿਣ ਵਾਲਾ ਹੈ ਨੇ ਪੱਖੇ ਨਾਲ ਲਟਕ ਕੇ ਸੂਸਾਈਡ (Suicide) ਕਰ ਲਿਆ ਹੈ ।
ਮ੍ਰਿਤਕਾ ਦੀ ਲਾਸ (Los) ਨੂੰ ਨਾਭਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ । ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਾਜੇਸ਼ ਕੁਮਾਰ ਦੀ ਪਤਨੀ ਮੀਨੂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਕੇ ਲਾਸ ਦਾ ਪੋਸਟਮਾਰਟਮ (Postmortem) ਕਰਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ।
Read More : ਪੋਪਲੀ ਸਟੋਰ ਦੇ ਮਾਲਕ ਨੇ ਕੀਤੀ ਆਤਮ-ਹੱਤਿਆ, ਨਾਭਾ ਦੀ ਨਹਿਰ ‘ਚ ਮਾਰੀ ਛਾਲ