ਦਿਨ-ਦਿਹਾੜੇ ਵੱਡੀ ਵਾਰਦਾਤ, ਅਣਪਛਾਤਿਆਂ ਨੇ ਬਜ਼ੁਰਗ ‘ਤੇ ਕੀਤਾ ਜਾਨਲੇਵਾ ਹਮਲਾ
ਫਤਿਹਗੜ ਚੂੜੀਆਂ ਤੋਂ ਡੇਢ ਕਿਲੋਮੀਟਰ ਦੂਰ ਪਿੰਡ ਬੇਰੀਆਂਵਾਲਾ ਵਿਖੇ ਦਿਨ-ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਿ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਉਪਰ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਹੈ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਦੋਸ਼ੀ ਮੌਕੇ ‘ਤੇ ਫ਼ਰਾਰ ਹੋ ਗਏ | ਬਜ਼ੁਰਗ ਦੀ ਪਹਿਚਾਨ ਹਰਭਜਨ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਬੇਰੀਆਂਵਾਲਾ ਵੱਜੋਂ ਹੋਈ ਹੈ।
ਤਾਇਆ ਜ਼ਮੀਨੀ ਝਗੜੇ ਨੂੰ ਲੈ ਕੇ ਚਲਦੇ ਕੇਸ ਦੇ ਸਬੰਧ ‘ਚ ਗੁਰਦਾਸਪੁਰ ਤਰੀਖ ‘ਤੇ ਚਲੇ ਸੀ
ਇਸ ਸਬੰਧੀ ਬਜ਼ੁਰਗ ਦੇ ਭਤੀਜੇ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਦੇ ਤਾਇਆ ਜ਼ਮੀਨੀ ਝਗੜੇ ਨੂੰ ਲੈ ਕੇ ਚਲਦੇ ਕੇਸ ਦੇ ਸਬੰਧ ‘ਚ ਗੁਰਦਾਸਪੁਰ ਤਰੀਖ ‘ਤੇ ਚਲੇ ਸੀ ਅਤੇ ਸਾਈਕਲ ਉਪਰ ਘਰ ਤੋਂ ਅਜੇ ਥੋੜੀ ਦੂਰ ਹੀ ਨਿਕਲੇ ਸਨ ਕਿ ਅਚਾਨਕ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕਰ ਉਨਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਫਰਾਰ ਹੋ ਗਏ।
ਜ਼ਿੰਦਗੀ ਅਤੇ ਮੌਤ ਦੀ ਲੜ ਰਹੇ ਲੜਾਈ
ਪਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਨਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨਾਂ ਦੇ ਤਾਏ ਹਰਭਜਨ ਸਿੰਘ ਉਪਰ ਹਮਲਾ ਹੋਇਆ ਹੈ ਅਤੇ ਅਸੀਂ ਤੁਰੰਤ ਉੱਥੇ ਪਹੁੰਚੇ ਤਾਂ ਹਰਭਜਨ ਸਿੰਘ ਖੂਨ ਨਾਲ ਲਥ-ਪਥ ਗੰਭੀਰ ਰੂਪ ਵਿਚ ਜ਼ਖਮੀ ਹਾਲਤ ’ਚ ਪਏ ਸਨ। ਉਨਾਂ ਨੂੰ ਤੁਰੰਤ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨਾਂ ਦੀ ਗੰਭੀਰ ਹਾਲਤ ਵੇਖਦੇ ਹੋਏ ਅੰਮ੍ਰਿਤਸਰ ਗੁਰ ਨਾਨਕ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਇਹ ਵੀ ਪੜ੍ਹੋ : ਨਸ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਨੌਜਵਾਨ, ਵਿਧਵਾ ਮਾਂ ਦਾ ਰੋ-ਰੋ ਕੇ ਬੁਰਾ ਹਾਲ
ਪਲਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਹਰਭਜਨ ਸਿੰਘ ਉਪਰ ਜਾਨਲੇਵਾ ਹਮਲਾ ਕਰਨ ਵਾਲੇ ਮੁਲਜਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਬਾਕੀ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।