ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤੀ ਓਮਾਨ ‘ਚ ਫਸੀ ਕੁੜੀ || Latest News

0
161
A girl stuck in Oman returned to her homeland due to the efforts of Saint Seechewal

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤੀ ਓਮਾਨ ‘ਚ ਫਸੀ ਕੁੜੀ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਖਾੜੀ ਦੇ ਦੋ ਦੇਸ਼ਾਂ ਵਿੱਚ ਜਾਨ ਬਚਾ ਕੇ ਵਿਧਵਾ ਮਾਂ ਦੀ ਧੀ ਵਤਨ ਪਰਤ ਆਈ ਹੈ। ਦਰਅਸਲ , ਟਰੈਵਲ ਏਜੰਟਾਂ ਨੇ ਧੋਖੇ ਨਾਲ ਉਸ ਨੂੰ ਮਸਕਟ ਓਮਾਨ ਵਿੱਚ ਵੇਚ ਦਿੱਤਾ ਸੀ। ਲੜਕੀ ਨੂੰ ਛੱਡਣ ਦੇ ਬਦਲੇ ਵਿੱਚ ਉਹ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ। ਖਾੜੀ ਦੇਸ਼ਾਂ ਵਿੱਚ ਪੰਜ ਮਹੀਨੇ ਨਰਕ ਭਰੀ ਜਿੰਦਗੀ ਬਤੀਤ ਕਰਕੇ ਵਾਪਿਸ ਪਰਤੀ ਪੀੜਤਾ ਨੇ ਆਪਣੀ ਦੁੱਖ ਭਰੀ ਦਾਸਤਾਂ ਸੁਣਾਉਂਦਿਆ ਦੱਸਿਆ ਕਿ ਕਿਵੇਂ ਏਜੰਟਾਂ ਨੇ ਉਸਨੂੰ ਦੁਬਈ, ਮਸਕਟ ਅਤੇ ਆਬੂ ਧਾਬੀ ਵਰਗੇ ਮੁਲਕਾਂ ਵਿੱਚ ਫਸਾ ਦਿੱਤਾ ਸੀ।

ਚਮੜੇ ਦੀਆਂ ਬੈਲਟਾਂ ਨਾਲ ਜਾਂਦਾ ਸੀ ਕੁੱਟਿਆ

ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉਸਨੂੰ ਟ੍ਰੈਵਲ ਏਜੰਟ ਨੇ ਦੁਬਈ ਭੇਜਣ ਦਾ 30 ਹਜ਼ਾਰ ਲਿਆ ਸੀ ਪਰ ਉਸ ਨੇ ਧੋਖਾ ਕੀਤਾ ਤੇ ਉਸ ਨੂੰ ਮਸਕਟ ਵਿੱਚ ਫਸਾ ਦਿੱਤਾ। ਜਿੱਥੇ ਉਸ ਦੀ ਰੋਜ਼ਾਨਾ ਕੁੱਟਮਾਰ ਹੁੰਦੀ ਸੀ। ਉਸ ਨੂੰ ਚਮੜੇ ਦੀਆਂ ਬੈਲਟਾਂ ਨਾਲ ਕੁੱਟਿਆ ਜਾਂਦਾ ਸੀ। ਸਾਰਾ ਦਿਨ ਘਰ ਦਾ ਕੰਮ ਕਰਵਾਉਣ ਤੋਂ ਬਾਅਦ ਉਥੇ ਇੱਕ ਦਫਤਰ ਵਿੱਚ ਜਿੰਦਰਾ ਲਾ ਕੇ ਉਸ ਨੂੰ ਕੈਦ ਕਰ ਦਿੱਤਾ ਜਾਂਦਾ ਸੀ।

ਮਾਰ ਕੁੱਟ ਕਾਰਣ ਹੋ ਜਾਂਦੀ ਸੀ ਬੇਹੋਸ਼

ਪੀੜਤਾ ਨੇ ਦੱਸਿਆ ਕਿ ਦੋ ਮਹੀਨੇ ਬੀਤਣ ’ਤੇ ਇੱਕ ਵਾਰ ਤਾਂ ਉਸ ਨੇ ਆਸ ਛੱਡ ਦਿੱਤੀ ਸੀ ਕਿ ਉਹ ਇੱਥੋਂ ਬਚ ਕੇ ਜਿੰਦਾ ਨਿਕਲ ਵੀ ਸਕੇਗੀ ਜਾਂ ਫਿਰ ਇੱਥੇ ਹੀ ਮਰ ਖੱਪ ਜਾਵੇਗੀ। ਉਸਨੇ ਦੱਸਿਆ ਕਿ ਉੱਥੇ ਉਹਨਾਂ ਤੇ ਕੀਤਾ ਜਾ ਰਿਹਾ ਤਸ਼ਦੱਦ ਬਹੁਤ ਹੀ ਭਿਆਨਕ ਹੁੰਦਾ ਸੀ ਤੇ ਕਈ ਵਾਰ ਇੰਨੀ ਮਾਰ ਕੁੱਟ ਕਾਰਣ ਉਹ ਬੇਹੋਸ਼ ਹੋ ਜਾਂਦੀ ਸੀ। ਪੀੜਤ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਜੇਕਰ ਉਹਨਾਂ ਦੀ ਸਮੇਂ ਸਿਰ ਮੱਦਦ ਨਾ ਕੀਤੀ ਹੁੰਦੀ ਤਾਂ ਤਾਂ ਅਰਬ ਮੁਲਕ ਵਿੱਚੋਂ ਵਾਪਿਸ ਆਉਣਾ ਉਸਦਾ ਸਿਰਫ ਇੱਕ ਸੁਫਨਾ ਹੀ ਬਣ ਕਿ ਰਹਿ ਗਿਆ ਸੀ।

ਸਹੇਲੀ ਰਾਹੀ ਪਰਿਵਾਰ ਦੇ ਹਲਾਤਾਂ ਨੂੰ ਸੁਧਾਰਣ ਲਈ ਗਈ ਸੀ ਦੁਬਈ

ਪੀੜਤ ਲੜਕੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਫਰਵਰੀ 2024 ਦੌਰਾਨ ਆਪਣੀ ਸਹੇਲੀ ਰਾਹੀ ਪਰਿਵਾਰ ਦੇ ਹਲਾਤਾਂ ਨੂੰ ਸੁਧਾਰਣ ਲਈ ਦੁਬਈ ਗਈ ਸੀ। ਉਸਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਉਸਦੇ ਪਰਿਵਾਰ ਵਿੱਚ ਉਸਦੀ ਵਿਧਵਾ ਮਾਂ, 2 ਛੋਟੀਆਂ ਭੈਣਾਂ ਅਤੇ 1 ਭਰਾ ਹੈ। ਪਰਿਵਾਰ ਵਿੱਚ ਵੱਡੀ ਹੋਣ ਕਾਰਣ ਆਰਥਿਕ ਹਲਾਤਾਂ ਨੂੰ ਦੇਖਦਿਆ ਹੋਇਆ ਉਸ ਵੱਲੋਂ ਬਾਹਰ ਜਾਣ ਦਾ ਇਹ ਫੈਸਲਾ ਲਿਆ ਗਿਆ ਸੀ ਪਰ ਉਸਦਾ ਇਹ ਫੈਸਲਾ ਉਸਦੀ ਜ਼ਿੰਦਗੀ ਲਈ ਉਸ ਵੇਲੇ ਇੱਕ ਕਾਲ ਬਣ ਗਿਆ ਜਦੋਂ ਉਸਨੂੰ ਏਜੰਟਾਂ ਨੇ ਅੱਗੇ ਮਸਕਟ ਓਮਾਨ ਵਿੱਚ ਵੇਚ ਦਿੱਤਾ। ਉਸ ਨੂੰ ਉੱਥੇ ਠੀਕ ਤਰ੍ਹਾਂ ਨਾਲ ਖਾਣਾ ਵੀ ਨਹੀਂ ਸੀ ਦਿੱਤਾ ਜਾਂਦਾ ਤੇ ਬਿਮਾਰ ਹੋਣ ਦੀ ਸੂਰਤ ਵਿੱਚ ਇਲਾਜ਼ ਵੀ ਨਹੀ ਕਰਵਾਇਆ ਜਾਂਦਾ ਸੀ।

ਏਜੰਟ ਨੇ ਲੜਕੀ ਦੀ ਵਾਪਸੀ ਲਈ ਲੱਖਾਂ ਵਿੱਚ ਪੈਸੇ ਮੰਗੇ

ਆਪਣੀਆਂ ਅੱਖਾਂ ਵਿੱਚ ਆਏ ਹੰਝੂ ਪੰਝਦਿਆ ਉਸ ਲੜਕੀ ਨੇ ਦੱਸਿਆ ਕਿ ਉਸ ਦੀ ਵਿਧਵਾ ਮਾਂ ਨੇ ਹਿੰਮਤ ਨਾ ਹਾਰੀ ਤੇ ਉਸ ਨੇ ਜਿਵੇਂ ਨਾ ਕਿਵੇਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤੇ ਉਸ ਦੀ ਜਾਨ ਬਚ ਸਕੀ। ਪੀੜਤ ਲੜਕੀ ਦੀ ਵਿਧਵਾ ਮਾਂ ਨੇ ਦੱਸਿਆ ਕਿ ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਏਜੰਟ ਦੇ ਬਹੁਤ ਤਰਲੇ ਪਾਏ ਤੇ ਕਿਹਾ ਕਿ ਉਸਦੀ ਲੜਕੀ ਨੂੰ ਵਾਪਿਸ ਭੇਜ ਦਿਓ। ਪਰ ਏਜੰਟ ਵੱਲੋਂ ਉਸ ਕੋਲੋਂ ਲੜਕੀ ਦੀ ਵਾਪਸੀ ਲਈ ਲੱਖਾਂ ਵਿੱਚ ਪੈਸੇ ਮੰਗੇ ਜਾ ਰਹੇ ਸੀ ਤੇ ਪੈਸੇ ਨਾ ਦੇ ਪਾਉਣ ਦੀ ਸੂਰਤ ਵਿੱਚ ਉਸਨੇ ਆਪਣੀ ਲੜਕੀ ਦੀ ਵਾਪਸੀ ਦੀ ਉਮੀਦ ਤੱਕ ਛੱਡ ਦਿੱਤੀ ਸੀ।

ਕਿਸੇ ਵੀ ਆਪਣਿਆਂ ਜਾਂ ਏਜੰਟਾਂ ਤੇ ਭਰੋਸਾ ਨਾ ਕੀਤਾ ਜਾਵੇ

ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਆਪਣਿਆਂ ਜਾਂ ਏਜੰਟਾਂ ਤੇ ਭਰੋਸਾ ਨਾ ਕੀਤਾ ਜਾਵੇ, ਕਿਉਕਿ ਹੁਣ ਤੱਕ ਸਾਰੇ ਟ੍ਰੈਵਲ ਏਜੰਟਾਂ ਨੇ ਲੋਕਾਂ ਨੂੰ ਠੱਗਿਆ ਹੀ ਹੈ। ਉਹਨਾਂ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਲਗਾਤਰ ਦੇਸ਼ ਦੀਆਂ ਔਰਤਾਂ ਤੇ ਹੋ ਰਹੇ ਸ਼ੌਸ਼ਣ ਤੇ ਠੱਲ ਪਾਉਣ ਦੀ ਲੋੜ ਹੈ। ਉੱਥੇ ਲੜਕੀਆਂ ਦੇ ਜੋ ਹਲਾਤ ਬਣੇ ਹੋਏ ਹਨ ਉਹ ਬਹੁਤ ਹੀ ਤਰਸਯੋਗ ਹਨ। ਉਹਨਾਂ ਵਿਦੇਸ਼ ਮੰਤਰਾਲੇ ਤੇ ਖਾਸ ਕਰ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ ਜਿਹਨਾਂ ਵੱਲੋਂ ਕੀਤੀਆਂ ਸਾਰਥਿਕ ਕੋਸ਼ਿਸ਼ਾਂ ਸਦਕਾ ਇਹਨਾਂ ਲੜਕੀਆਂ ਨੂੰ ਬਚਾ ਕਿ ਸਹੀ ਸਲਾਮਤ ਵਾਪਿਸ ਪਰਿਵਾਰਾਂ ਤੱਕ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : ਜਲਾਲਾਬਾਦ ‘ਚ ਵੱਡੀ ਵਾਰਦਾਤ, 10 ਸਾਲ ਦੀ ਜੇਲ੍ਹ ਕੱਟ ਕੇ ਆਏ ਵਿਅਕਤੀ ਨੇ ਦੂਜੀ ਪਤਨੀ ਦਾ ਕੀਤਾ ਕਤਲ

ਧੋਖੇ ਨਾਲ ਭਾਰਤ ਦਾ ਕਹਿ ਕਿ ਭੇਜ ਦਿੱਤਾ ਆਬੂ ਧਾਬੀ

ਪੀੜਤ ਲੜਕੀ ਨੇ ਦੱਸਿਆ ਕਿ ਜਿਸ ਵੇਲੇ ਭਾਰਤੀ ਅੰਬੈਸੀ ਦੇ ਦਬਾਅ ਤੋਂ ਬਾਅਦ ਏਜੰਟਾਂ ਵੱਲੋਂ ਉਸਨੂੰ ਵਾਪਿਸ ਭੇਜਣਾ ਸੀ ਤਾਂ ਉਸਨੂੰ ਧੋਖੇ ਨਾਲ ਭਾਰਤ ਦਾ ਕਹਿ ਕਿ ਆਬੂ ਧਾਬੀ ਭੇਜ ਦਿੱਤਾ ਤੇ ਉਸਦੇ ਸਾਰੇ ਪੈਸੇ ਖੋਹ ਲਏ। ਏਜੰਟ ਵੱਲੋਂ ਉਸਦਾ ਪਿੱਛਾ ਕੀਤਾ ਗਿਆ ਤੇ ਉਹਨਾਂ ਵੱਲੋਂ ਇੱਕ ਲ਼ੜਕੀ ਨੂੰ ਵੀ ਉੱਥੇ ਉਸਨੂੰ ਫਸਾਉਣ ਲਈ ਪਿੱਛੇ ਭੇਜ ਦਿੱਤਾ ਸੀ। ਲੜਕੀ ਨੇ ਆਪਣੀ ਸੂਝ ਬੂਝ ਦਿਖਉਦਿਆਂ ਹੋਇਆ, ਜਿੱਥੇ ਖੁਦ ਵਾਪਸੀ ਸੰਭਵ ਬਣਾਈ ਉਥੇ ਹੀ ਦੂਜੀ ਲੜਕੀ ਜੋ ਕਿ ਪੰਜਾਬ ਦੀ ਰਹਿਣ ਵਾਲੀ ਸੀ ਉਸਨੂੰ ਵੀ ਸਮਝਾ ਕੇ ਨਾਲ ਹੀ ਸਹੀ ਸਲਾਮਤ ਵਾਪਸ ਲਿਆਂਦਾ। ਉਸਨੇ ਸੰਤ ਸੀਚੇਵਾਲ ਜੀ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਵਾਪਸੀ ਸਮੇਂ ਦੇਰ ਰਾਤ ਤੱਕ ਉਹ ਉਸਦੀ ਸਹਾਇਤਾ ਕਰਦੇ ਰਹੇ ਜਿਸ ਕਾਰਣ ਦੋਹਾਂ ਲੜਕੀਆਂ ਦੀ ਘਰ ਵਾਪਸੀ ਹੋ ਸੰਭਵ ਸਕੀ।

 

 

LEAVE A REPLY

Please enter your comment!
Please enter your name here