ਖੇਤ ‘ਚ ਪਾਣੀ ਲਾਉਣ ਗਏ ਕਿਸਾਨ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ
ਜਲਾਲਾਬਾਦ ਦੇ ਪਿੰਡ ਧਾਣੀ ਮੋਹਰੀ ਰਾਮ ‘ਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਖੇਤ ‘ਚ ਪਾਣੀ ਲਾਉਣ ਗਏ ਕਿਸਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ | ਦਰਅਸਲ , ਕਿਸਾਨ ਆਪਣੇ ਖੇਤਾਂ ਵਿੱਚ ਪਾਣੀ ਲਾਉਣ ਗਿਆ ਸੀ ਪਰ ਉਹ ਵਾਪਸ ਨਹੀਂ ਮੁੜਿਆ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਸਾਰੀ ਰਾਤ ਲੱਭਿਆ ਪਰ ਉਹ ਨਹੀਂ ਮਿਲਿਆ। ਤੜਕਸਾਰ ਖੇਤ ਦੇ ਵਿੱਚ ਲੱਗੀ ਮੋਟਰ ਦੇ ਖਾਡੇ ਵਿੱਚੋਂ ਕਿਸਾਨ ਦੀ ਲਾਸ਼ ਮਿਲੀ | ਜਿੱਥੇ ਕਿ ਪਰਿਵਾਰ ਨੇ ਆਰੋਪ ਲਗਾਏ ਹਨ ਕੀ ਇਹ ਕਤਲ ਉਹਨਾਂ ਦੇ ਗੁਆਂਢੀਆਂ ਵੱਲੋਂ ਕੀਤਾ ਗਿਆ ਹੈ ਕਿਉਂਕਿ ਪਾਣੀ ਦੀ ਵਾਰੀ ਨੂੰ ਲੈ ਕੇ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਸੁਭਾਸ਼ ਦਾ ਕਤਲ ਕਰ ਉਸ ਨੂੰ ਪਾਣੀ ਵਾਲੇ ਖਾਢੇ ਵਿੱਚ ਸੁੱਟ ਦਿੱਤਾ ।
ਖੇਤ ਵਿੱਚੋ ਖੂਨ ਦੇ ਵਿੱਚ ਲੱਥ-ਪੱਥ ਇੱਕ ਮੋਟਰ ਵਾਲੀ ਪਲਾਸਟਿਕ ਦੀ ਪਾਈਪ ਮਿਲੀ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਕਤਲ ਕਰਨ ਵਾਲੇ ਪਰਿਵਾਰ ਦੀ ਹੀ ਔਰਤ ਨੇ ਘਰ ਆ ਕੇ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਸ਼ਾਤਿਰ ਕਾਤਲਾਂ ਨੇ ਇਸ ਕਤਲ ਨੂੰ ਇੱਕ ਹਾਦਸਾ ਸਾਬਿਤ ਕਰਦੇ ਹੋਏ ਜਲਦਬਾਜ਼ੀ ਦੇ ਵਿੱਚ ਉਸਦਾ ਸੰਸਕਾਰ ਵੀ ਕਰਵਾ ਦਿੱਤਾ। ਕਿਸਾਨ ਦਾ ਸੰਸਕਾਰ ਕਰਨ ਤੋਂ ਬਾਅਦ ਜਦ ਪਰਿਵਾਰ ਵਾਪਸ ਮੁੜਨ ਲੱਗਿਆ ਤਾਂ ਖੇਤ ਵਿੱਚ ਪਰਿਵਾਰ ਨੂੰ ਖੂਨ ਦੇ ਵਿੱਚ ਲੱਥ-ਪੱਥ ਇੱਕ ਮੋਟਰ ਵਾਲੀ ਪਲਾਸਟਿਕ ਦੀ ਪਾਈਪ ਅਤੇ ਇੱਕ ਲੱਕੜ ਮਿਲੀ ਜਿਸ ਦੇ ਉੱਤੇ ਖੂਨ ਲੱਗਾ ਹੋਇਆ ਸੀ, ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਉਲਝ ਗਿਆ।
ਦੋ ਵਿਅਕਤੀ ਮੋਟਰਸਾਈਕਲ ਤੇ ਕਤਲ ਵਾਲੀ ਥਾਂ ਤੋਂ ਦਿਖਾਈ ਦਿੱਤੇ ਲੰਘਦੇ
ਇਸ ਤੋਂ ਬਾਅਦ ਨੇੜੇ ਹੀ ਪਿੰਡ ਦੇ ਸਰਪੰਚ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਦੇਖੇ ਗਏ ਤਾਂ ਉਸ ਦੇ ਵਿੱਚ ਰਾਤ 2: 23 ਵਜੇ ‘ਤੇ ਦੋ ਵਿਅਕਤੀ ਮੋਟਰਸਾਈਕਲ ਤੇ ਕਤਲ ਵਾਲੀ ਥਾਂ ਤੋਂ ਲੰਘਦੇ ਦਿਖਾਈ ਦਿੱਤੇ। ਤੜਕਸਾਰ ਇਹਨਾਂ ਦੋ ਸ਼ਖਸਾਂ ਦੇ ਵਿੱਚੋਂ ਇੱਕ ਮੋਟਰ ਤੇ ਜਾ ਕੇ ਖਾਡੇ ਦੇ ਵਿੱਚ ਡੈਡ ਬਾਡੀ ਨੂੰ ਦੇਖ ਕੇ ਉਥੋਂ ਫਰਾਰ ਹੁੰਦਾ ਦਿਖਾਈ ਦਿੱਤਾ। ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਪੱਖ ਗਿਆ ਅਤੇ ਜਿਨਾਂ ਲੋਕਾਂ ‘ਤੇ ਕਤਲ ਦਾ ਆਰੋਪ ਲੱਗਾ ਉਹ ਘਰ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : 7 ਮਹੀਨੇ ਪਹਿਲਾਂ ਅਰਮਾਨੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਇਹ ਹਾਦਸਾ ਨਹੀਂ ਬਲਕਿ ਕਤਲ
ਫਿਲਹਾਲ ਇਸ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਜ਼ਿਲ੍ਹੇ ਦੇ ਐਸਐਸਪੀ ਨੂੰ ਇੱਕ ਦਰਖਾਸਤ ਦਿੱਤੀ ਗਈ ਹੈ ਅਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇੱਕੋ ਸੁਰ ਦੇ ਵਿੱਚ ਸੀਸੀਟੀਵੀ ਫੁਟੇਜ ਦਿਖਾਉਂਦੇ ਹੋਏ ਕਿਹਾ ਕਿ ਇਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਹੋਇਆ ਕਤਲ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।