ਪਟਿਆਲਾ, 7 ਨਵੰਬਰ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ 318 (4), 336 (2), 338,33-ਏ 6 (3), 340 (2), 329 (4), 62, 61 (2) ਬੀ. ਐਨ. ਐਸ. ਤਹਿਤ ਗਲਤ ਇੰਤਕਾਲ ਦਰਜ ਕਰਵਾ ਕੇ ਉਸਦੀ ਰਜਿਸਟ੍ਰੀ ਨਾਮ ਕਰਵਾਉਣ ਅਤੇ ਨਜਾਇਜ ਕਬਜਾ ਕਰਨ ਦੀ ਕੋਸਿ਼ਸ਼ ਕਰਨ ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪਰਮਜੀਤ ਸਿੰਘ ਪੁੱਤਰ ਹੁਕਮ ਦਾਸ, ਮਨਮੀਤ ਸਿੰਘ ਪੁੱਤਰ ਰਵਿੰਦਰ ਸਿੰਘ, ਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਮਕਾਨ ਨੰ. 55 ਗਲੀ ਨੰ. 04 ਗੁਰੂ ਨਾਨਕ ਨਗਰ ਫੈਕਟਰੀ ਏਰੀਆ ਪਟਿਆਲਾ, ਹਰਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਬਾਰਨ ਥਾਣਾ ਅਨਾਜ ਮੰਡੀ ਪਟਿਆਲਾ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਮਜੀਤ ਸਿੰਘ (Complainant Karamjit Singh) ਪੁੱਤਰ ਦਲਬੀਰ ਸਿੰਘ ਵਾਸੀ ਮਕਾਨ ਨੰ. 45 ਗੁਰੂ ਨਾਨਕ ਨਗਰ ਨੇੜੇ ਬੇਕਮੈਨ ਬਿਸਕੁੱਟ ਫੈਕਟਰੀ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਹਮ-ਮਸ਼ਵਰਾ ਹੋ ਕੇ ਜਾਅਲੀ ਵਸੀਅਤ (Forged will) ਬਣਾ ਕੇ ਮਹਿਕਮਾ ਮਾਲ ਦੀ ਸਹਿਬਨ ਗਲਤੀ ਦਾ ਫਾਇਦਾ ਉਠਾ ਕੇ ਬੇਈਮਾਨੀ ਦੀ ਨਿਯਤ ਨਾਲ ਰਕਬਾ 100 ਵਰਗ ਗਜ ਦੀ ਬਜਾਏ 225 ਵਰਗ ਗਜ ਦਾ ਗਲਤ ਇੰਤਕਾਲ ਦਰਜ ਕਰਵਾ ਕੇ ਉਸਦੀ ਰਜਿਸਟਰੀ ਮਨਮੀਤ ਸਿੰਘ ਦੇ ਨਾਮ ਕਰਵਾ ਕੇ ਉਸਦੇ (ਸਿ਼ਕਾਇਤਕਰਤਾ) ਦੇ ਮਕਾਨ ਦੇ ਖਾਲੀ ਵੇਹੜੀ ਵਾਲੀ ਦੀਵਾਰ ਤੋੜ ਕੇ ਉਸ ਪਰ ਨਜਾਇਜ ਕਬਜਾ (Unlawful possession) ਕਰਨ ਦੀ ਕੋਸਿ਼ਸ਼ ਕੀਤੀ ਹੈ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਤਿੰਨ ਵਿਰੁੱਧ ਕੇਸ ਦਰਜ









