ਪਟਿਆਲਾ, 23 ਜੁਲਾਈ 2025 : ਥਾਣਾ ਸਿਵਲ ਲਾਈਨ (Civil Line Police Station) ਪਟਿਆਲਾ ਪੁਲਸ ਨੇ 24 ਬੋਤਲਾਂ ਸ਼ਰਾਬ ਠੇਕਾ ਦੇਸੀ ਰਸੀਲਾ ਸੰਤਰਾ ਹਰਿਆਣਾ ਦੀਆਂ ਬਰਾਮਦ ਹੋਣ ਤੇ ਐਕਸਾਈਜ ਐਕਟ (Excise Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁਲਵੰਤ ਸਿੰਘ ਪੁੱਤਰ ਬਸੰਤ ਰਾਮ ਵਾਸੀ ਮਕਾਨ ਨੰ. 86-ਬੀ ਨਿਊ ਸੈਂਚਰੀ ਇੰਨਕਲੇਵ ਨਾਭਾ ਰੋਡ ਪਟਿ. ਹਾਲ ਖੇੜੇ ਵਾਲੀ ਗਲੀ ਧੀਰੂ ਦੀ ਮਾਜਰੀ ਪਟਿਆਲਾ ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਮੁਤਾਬਕ ਏ. ਐਸ. ਆਈ. ਜਸਵਿੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਜ-ਸਮਾਜਿਕ ਅਨਸਰਾਂ ਦੀ ਭਾਲ ਵਿੱਚ ਡਕਾਲਾ ਚੁੰਗੀ ਨੇੜੇ ਸ਼ੀਸ਼ ਮਹਿਲ ਪਟਿਆਲਾ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਡੀਅਰ ਪਾਰਕ ਵਿੱਚ ਸ਼ਰਾਬ ਵੇਚ ਰਿਹਾ ਹੈ ਤੇ ਜਦੋਂ ਰੇਡ ਕੀਤੀ ਗਈ ਤਾਂ 24 ਬੋਤਲਾਂ ਸ਼ਰਾਬ (24 bottles of alcohol) ਠੇਕਾ ਦੇਸੀ ਰਸੀਲਾ ਸੰਤਰਾ ਹਰਿਆਣਾ ਦੀਆ ਬ੍ਰਾਮਦ ਹੋਈਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ