ਨਾਭਾ, 19 ਜੁਲਾਈ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਬਿਨਾਂ ਨੰਬਰੀ ਮੋਟਰਸਾਈਕਲ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281,106, 324 (4,5), 125 ਬੀ. ਐਨ. ਐਸ. ਤਹਿਤ ਮੋਟਰਸਾਈਕਲ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇ ਵਾਪਰੇ ਸੜਕੀ ਹਾਦਸੇ (Road accidents) ਵਿਚ ਇਕ ਨੂੰ ਨੂੰ ਮੌਤ ਦੇ ਘਾਟ ਉਤਾਰਨ ਅਤੇ ਦੂਸਰੇ ਨੂੰ ਜ਼ਖ਼ਮੀ ਕਰਨ ਤਹਿਤ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕੁਲਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਬਾਗੜੀਆ ਜਿਲਾ ਮਲੇਰਕੋਟਲਾ ਨੇ ਦੱਸਿਆ ਕਿ 18 ਜੁਲਾਈ 2025 ਨੂੰ ਉਸਦੇ ਦੋਸਤ ਗੁਰਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪਾਲੀਆ ਖੁਰਦ ਅਤੇ ਵਿਵੇਕ ਕੁਮਾਰ ਸਿੰਘ ਪੁੱਤਰ ਅਜੈ ਸਿੰਘ ਵਾਸੀ ਪਿਆਰੇਪੁਰ ਗੋਪਾਲਗੰਜ ਬਿਹਾਰ ਜੋ ਕਿ ਮੋਟਰਸਾਇਕਲ (Motorcycle) ਤੇ ਸਵਾਰ ਹੋ ਕੇ ਓਵਰ ਬ੍ਰਿਜ ਭਵਾਨੀਗੜ੍ਹ ਰੋਡ ਨਾਭਾ ਕੋਲ ਜਾ ਰਹੇ ਸਨ ਤਾਂ ਜੋ ਬਿਨਾਂ ਨੰਬਰੀ ਮੋਟਰਸਾਈਕਲ ਦੇ ਡਰਾਈਵਰ ਨੇ ਆਪਣਾ ਮੋਟਰਸਾਇਕਲ ਤੇਜ ਰਫਤਾਰ ਤੇ ਲਾਪ੍ਰਵਾਹੀ (Motorcycle speeding and reckless driving) ਨਾਲ ਲਿਆ ਕੇ ਉਹਨਾਂ ਵਿੱਚ ਮਾਰਿਆ, ਜਿਸ ਕਾਰਨ ਹੋਏ ਐਕਸੀਡੈਟ ਵਿੱਚ ਵਿਵੇਕ ਕੁਮਾਰ ਦੀ ਮੌਤ ਹੋ ਗਈ ਅਤੇ ਗੁਰਵੀਰ ਸਿੰਘ ਜੇਰੇ ਇਲਾਜ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਮਾਰਨ ਤੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ