Home Crime news ਸੰਗਰੂਰ ‘ਚ ਵੱਡੀ ਵਾਰਦਾਤ , ਨਿਹੰਗ ਸਿੰਘ ਦੇ ਬਾਣੇ ’ਚ ਆਏ ਵਿਅਕਤੀ ਨੇ ਨੌਜਵਾਨ ਦਾ ਕੀਤਾ ਕਤਲ || Crime News || Punjab News

ਸੰਗਰੂਰ ‘ਚ ਵੱਡੀ ਵਾਰਦਾਤ , ਨਿਹੰਗ ਸਿੰਘ ਦੇ ਬਾਣੇ ’ਚ ਆਏ ਵਿਅਕਤੀ ਨੇ ਨੌਜਵਾਨ ਦਾ ਕੀਤਾ ਕਤਲ || Crime News || Punjab News

0
ਸੰਗਰੂਰ ‘ਚ ਵੱਡੀ ਵਾਰਦਾਤ , ਨਿਹੰਗ ਸਿੰਘ ਦੇ ਬਾਣੇ ’ਚ ਆਏ ਵਿਅਕਤੀ ਨੇ ਨੌਜਵਾਨ ਦਾ ਕੀਤਾ ਕਤਲ || Crime News || Punjab News

ਸੰਗਰੂਰ ‘ਚ ਵੱਡੀ ਵਾਰਦਾਤ , ਨਿਹੰਗ ਸਿੰਘ ਦੇ ਬਾਣੇ ’ਚ ਆਏ ਵਿਅਕਤੀ ਨੇ ਨੌਜਵਾਨ ਦਾ ਕੀਤਾ ਕਤਲ

ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਖਨਾਲ ਕਲਾਂ ਵਿਖੇ ਇੱਕ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ | ਜਿੱਥੇ ਕਿ ਇੱਕ ਨਿਹੰਗ ਵੱਲੋਂ 20 ਸਾਲਾਂ ਨੌਜਵਾਨ ਨੂੰ ਬੜੀ ਬੇਰਹਿਮੀ ਨਾਲ ਤਲਵਾਰਾਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਨੌਜਵਾਨ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ।

ਨਿਹੰਗ ਸਿੰਘ ਖਿਲਾਫ ਕੜੀ ਕਾਰਵਾਈ ਦੀ ਮੰਗ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡਾ ਬੇਟਾ ਜੋ ਕਿ ਪਿੰਡ ਖਨਾਲ ਕਲਾਂ ਵਿਖੇ ਏਸੀ ਫਰਿਜ ਰਿਪੇਅਰ ਅਤੇ ਪਰਚੂਨ ਦੀ ਦੁਕਾਨ ਕਰਦਾ ਸੀ। ਇੱਕ ਵਿਅਕਤੀ ਨੇ ਉਸ ਨੂੰ ਬੜੀ ਬੇਰਹਿਮੀ ਦੇ ਨਾਲ ਤਲਵਾਰਾਂ ਦੇ ਨਾਲ ਉਸ ਦਾ ਕਤਲ ਕਰ ਦਿੱਤਾ। ਨੌਜਵਾਨ ਦੇ ਕਤਲ ਮਾਮਲੇ ‘ਚ ਪਰਿਵਾਰ ਅਤੇ ਸਥਾਨਕ ਵਾਸੀਆਂ ਨੇ ਨਿਹੰਗ ਸਿੰਘ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ ਹੈ।

ਬੇਵਜਾ ਕੀਤਾ ਕਤਲ

ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਕਿਹਾ ਸਾਡੇ ਪਿੰਡ ਨੌਜਵਾਨ ਗੁਰਦਰਸ਼ਨ ਸਿੰਘ ਜੋ ਕਿ ਪਰਚੂਨ ਦੀ ਦੁਕਾਨ ਦੇ ਨਾਲ ਏਸੀ ਫਰਿਜਾਂ ਦੀ ਰਿਪੇਅਰ ਦਾ ਕੰਮ ਕਰਦਾ ਸੀ ਜਿਸ ਦਾ ਅੱਜ ਇੱਕ ਨਿਹੰਗ ਦੇ ਬਾਣੇ ਦੇ ਵਿੱਚ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ। ਮ੍ਰਿਤਕ ਭੱਟੀਵਾਲ ਕਲਾ ਦਾ ਰਹਿਣ ਵਾਲਾ ਸੀ ਜੋ ਕਿ ਖਨਾਲ ਕਲਾਂ ਦੁਕਾਨ ਦਾ ਕੰਮ ਕਰਦਾ ਸੀ। ਸਰਪੰਚ ਨੇ ਕਿਹਾ ਕਿ ਨਿਹੰਗ ਨੇ ਬੇਵਜਾ ਇਸ ਲੜਕੇ ਦਾ ਕਤਲ ਕਰ ਦਿੱਤਾ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ।

ਇਹ ਵੀ ਪੜ੍ਹੋ : ਤਰਨਤਾਰਨ ‘ਚ ਪੁਲਿਸ ਤੇ BSF ਨੂੰ ਮਿਲੀ ਵੱਡੀ ਸਫ਼ਲਤਾ , ਹਥਿਆਰਾਂ ਨਾਲ ਭਰਿਆ ਪੈਕੇਟ ਕੀਤਾ ਬਰਾਮਦ

ਹਸਪਤਾਲ ਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਮੌਤ

ਡਾਕਟਰ ਸੁਨੀਤਾ ਸਿੰਘਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ 20 ਸਾਲ ਦਾ ਨੌਜਵਾਨ ਆਇਆ ਸੀ ਜਿਸ ਦੇ ਡੂੰਘੇ ਜ਼ਖਮ ਸੀ ਪਰ ਇੱਥੇ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਥਾਣਾ ਦਿੜ੍ਹਬਾ ਦੇ SHO ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਖਨਾਲ ਕਲਾਂ ਤੋਂ ਇੱਕ ਫੋਨ ਆਇਆ ਸੀ ਕਿ ਉਥੇ ਲੜਾਈ ਹੋ ਰਹੀ ਹੈ ਜਦੋਂ ਜਾ ਕੇ ਦੇਖਿਆ ਤਾਂ ਗੁਰਦਰਸ਼ਨ ਸਿੰਘ ਜਿਸਦੇ ਸੱਟਾਂ ਲੱਗੀਆਂ ਸਨ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਲੈਕੇ ਗਏ । ਬਾਅਦ ਵਿੱਚ ਪਤਾ ਲੱਗਿਆ ਕਿ ਗੁਰਦਰਸ਼ਨ ਸਿੰਘ ਦੀ ਮੋਤ ਹੋ ਗਈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਬਿੱਟੂ ਸਿੰਘ ਨਾਂ ਸਾਹਮਣੇ ਆ ਰਿਹਾ ਹੈ, ਬਾਕੀ ਤਫਤੀਸ਼ ‘ਚ ਪਤਾ ਲੱਗੇਗਾ।

 

 

 

LEAVE A REPLY

Please enter your comment!
Please enter your name here