ਬਠਿੰਡਾ ‘ਚ ਵਾਪਰੀ ਵੱਡੀ ਵਾਰਦਾਤ , ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਬਠਿੰਡਾ ਤੋਂ ਇਕ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਚੜ੍ਹਦਿਆਂ ਹੀ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ | ਇਹ ਵਾਰਦਾਤ ਗੋਪਾਲ ਨਗਰ ਗਲੀ ਨੰਬਰ ਨੌ ਵਿੱਚ ਹੋਈ ਹੈ | ਪਤੀ ਨੇ ਆਪਣੀ ਪਤਨੀ ਦੇ ਸਿਰ ‘ਤੇ ਕੁਹਾੜੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਮੌਕੇ ‘ਤੇ ਫਰਾਰ ਹੋ ਗਿਆ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ |
ਮਹਿਲਾ ਤੇ ਉਸ ਦਾ ਪਤੀ ਕਰਦਾ ਸੀ ਸ਼ੱਕ
ਨੇੜੇ ਰਹਿੰਦੀ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇਸ ਦੇ ਕੋਲ ਕੋਈ ਆਦਮੀ ਆਇਆ ਸੀ। ਮਹਿਲਾ ਤੇ ਉਸ ਦਾ ਪਤੀ ਸ਼ੱਕ ਕਰਦਾ ਸੀ। ਪਤੀ ਪਤਨੀ ਵਿੱਚ ਅਕਸਰ ਸ਼ੱਕ ਨੂੰ ਲੈ ਕੇ ਲੜਾਈ ਰਹਿੰਦੀ ਸੀ। ਅੱਜ ਸਵੇਰੇ ਉੱਠ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਬੇਹੋਸ਼ ਪਈ ਹੈ। ਇਸ ਤੋਂ ਬਾਅਦ ਮਹਿਲਾ ਦੀ ਭੈਣ ਨੂੰ ਬੁਲਾਇਆ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਉਸਦਾ ਕਤਲ ਹੋ ਗਿਆ ਹੈ।
ਇਹ ਵੀ ਪੜ੍ਹੋ :ਪੰਜਾਬ ‘ਚ ED ਦਾ ਵੱਡਾ ਐਕਸ਼ਨ ! 13 ਥਾਵਾਂ ‘ਤੇ ਮਾਰੀ ਰੇਡ
ਉੱਥੇ ਹੀ ਥਾਣਾ ਕੈਨਾਲ ਦੇ ਥਾਣੇਦਾਰ ਨੇ ਕਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚੇ। ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਤੋਂ ਹੀ ਪਤੀ ਫਰਾਰ ਹੈ। ਫਿਲਹਾਲ ਡੈਡ ਬੋਡੀ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿਖੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਂਬਰ ਜੋ ਵੀ ਕੋਈ ਬਿਆਨ ਦੇਣਗੇ ਉਸ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।