ਅਯੁੱਧਿਆ ਜੇਲ `ਚੋਂ ਜਬਰ-ਜ਼ਨਾਹ ਤੇ ਕਤਲ ਦੇ 2 ਬੰਦੀ ਫਰਾਰ ਹੋਣ ਤੇ 7 ਸਸਪੈਂਡ

0
26
Ayodhya jail

ਅਯੁੱਧਿਆ, 31 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੀ ਅਯੁੱਧਿਆ ਜਿ਼ਲਾ ਜੇਲ ਵਿਚੋਂ 2 ਬੰਦੀ ਫਰਾਰ (Escape) ਹੋ ਗਏ, ਜਿਨ੍ਹਾਂ ਵਿਚੋਂ ਇਕ ਕਤਲ ਦੀ ਕੋਸਿ਼ਸ਼ ਅਤੇ ਦੂਜਾ ਜਬਰ-ਜ਼ਨਾਹ (Rape) ਦੇ ਦੋਸ਼ ਹੇਠ ਜੇਲ `ਚ ਬੰਦ ਸੀ ।

ਭੱਜਣ ਵਾਲੇ ਦੋਵੇਂ ਰਹੇ ਗਰਿਲ ਕੱਟ ਕੇ ਚਾਰ ਦੀਵਾਰੀ ਟੱਪ ਕੇ ਭੱਜਣ ਵਿਚ ਸਫਲ

ਦੋਵੇਂ ਬੈਰਕ `ਚ ਲੱਗੀ ਗਰਿੱਲ ਕੱਟ ਕੇ ਅਤੇ ਬਾਂਸ ਤੇ ਕੰਬਲ ਦੀ ਮਦਦ ਨਾਲ ਚਾਰਦੀਵਾਰੀ ਟੱਪ (Boundary wall crossing) ਕੇ ਭੱਜਣ `ਚ ਸਫਲ ਰਹੇ । ਪੁਲਸ ਨੇ ਦੱਸਿਆ ਕਿ ਦੋਵਾਂ ਬੰਦੀਆਂ ਗੋਲੂ ਅਗ੍ਰਹਰੀ ਉਰਫ਼ ਸੂਰਜ ਅਗ੍ਰਹਰੀ (ਅਮੇਠੀ) ਅਤੇ ਸ਼ੇਰ ਅਲੀ (ਸੁਲਤਾਨਪੁਰ) ਨੇ ਜੇਲ ਦੇ ਪਿਛਲੇ ਹਿੱਸੇ `ਚ, ਜਿੱਥੇ ਕੈਮਰੇ ਦਾ ਸਰਵੀਲਾਂਸ ਨਹੀਂ ਸੀ, ਉੱਥੋਂ ਭੱਜਣ ਦਾ ਰਸਤਾ ਬਣਾਇਆ ।

ਕੀ ਆਖਿਆ ਐਸ. ਪੀ. ਸਿਟੀ ਨੇ

ਐੱਸ. ਪੀ. ਸਿਟੀ (S. P. City) ਚੱਕਰਪਾਣੀ ਤ੍ਰਿਪਾਠੀ ਨੇ ਕਿਹਾ ਕਿ ਪੁਲਸ ਨੇ ਮੌਕੇ ਦਾ ਮੁਆਇਨਾ ਕਰ ਕੇ 3 ਟੀਮਾਂ ਦਾ ਗਠਨ ਕੀਤਾ ਹੈ ਅਤੇ ਜਲਦੀ ਹੀ ਦੋਵਾਂ ਦੀ ਗ੍ਰਿਫ਼ਤਾਰੀ ਦੀ ਉਮੀਦ ਹੈ । ਜੇਲ ਪ੍ਰਸ਼ਾਸਨ (Jail administration) ‘ਤੇ ਕਾਰਵਾਈ ਕਰਦੇ ਹੋਏ ਡੀ. ਜੀ. (ਜੇਲ) ਪੀ. ਸੀ. ਮੀਣਾ ਨੇ ਸੀਨੀਅਰ ਜੇਲ ਸੁਪਰਡੈਂਟ ਯੂ. ਸੀ. ਮਿਸ਼ਰਾ, ਜੇਲਰ ਜੇ. ਕੇ. ਯਾਦਵ, ਡਿਪਟੀ ਜੇਲਰ ਮਯੰਕ ਤ੍ਰਿਪਾਠੀ ਅਤੇ 3 ਜੇਲ ਵਾਰਡਰਾਂ ਨੂੰ ਸਸਪੈਂਡ ਕਰ ਦਿੱਤਾ ਹੈ । ਜਾਂਚ ਲਈ ਡੀ. ਆਈ. ਜੀ. (ਜੇਲ) ਏ. ਕੇ. ਮੈਤਰੇਅ, ਜ਼ਿਲਾ ਮੈਜਿਸਟ੍ਰੇਟ ਨਿਖਿਲ ਟੀਕਾਰਾਮ ਅਤੇ ਐੱਸ. ਐੱਸ. ਪੀ. ਡਾ. ਗੌਰਵ ਗਰੋਵਰ ਵੀ ਜੇਲ ਪਹੁੰਚੇ ।

ਜਾਂਚ ਵਿਚ ਇਹ ਜੇਲਰ ਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਹੋ ਸਕਿਆ ਸੰਭਵ ਆਇਆ ਸਾਹਮਣੇ

ਜਾਂਚ `ਚ ਪਤਾ ਲੱਗਾ ਕਿ ਦੋਵੇਂ ਬੰਦੀ ਵਿਸ਼ੇਸ਼ 4 ਨੰਬਰ ਬੈਰਕ `ਚ ਬੰਦ ਸਨ । ਉਨ੍ਹਾਂ ਨੇ ਸਾਰੀ ਰਾਤ `ਚ 30 ਇੱਟਾਂ ਤੋੜ ਕੇ ਰੋਸ਼ਨਦਾਨ ਤੋਂ ਬਾਹਰ ਨਿਕਲਣ, 25 ਫੁੱਟ ਲੰਬਾ ਬਾਂਸ ਅਤੇ 30 ਫੁੱਟ ਸਰੀਆ ਤੇ ਕੰਬਲ ਦੀ ਰੱਸੀ ਦੀ ਵਰਤੋਂ ਕਰ ਕੇ 20 ਫੁੱਟ ਉੱਚੀ ਬਾਊਂਡਰੀਵਾਲ ਟੱਪਣ `ਚ ਸਫਲਤਾ ਪਾਈ । ਜੇਲਰ ਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਇਹ ਸੰਭਵ ਹੋ ਸਕਿਆ । ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜੇਲ ਪ੍ਰਸ਼ਾਸਨ ਦੀ ਗੰਭੀਰ ਲਾਪ੍ਰਵਾਹੀ ਨੂੰ ਉਜਾਗਰ ਕਰਦੀ ਹੈ ਅਤੇ ਫਰਾਰ ਹੋਣ ਤੋਂ ਤੁਰੰਤ ਬਾਅਦ ਗਿਫ਼ਤਾਰੀ ਦੇ ਹੀਲੇ ਜਾਰੀ ਹਨ ।

Read More : ਪੁਲਸ ਮੁਲਾਜ਼ਮ ਨੂੰ ਧੱਕਾ ਦੇ ਕੇ ਹੱਥਕੜੀ ਸਮੇਤ ਹਵਾਲਾਤੀ ਫਰਾਰ

LEAVE A REPLY

Please enter your comment!
Please enter your name here