ਮੋਬਾਈਲ ਚੋਰੀ ਦੇ ਦੋਸ਼ ਹੇਠ 2 ਸਿਪਾਹੀ ਮੁਅੱਤਲ

0
12
FIR

ਜੌਨਪੁਰ, 12 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਜੌਨਪੁਰ ਜਿ਼ਲੇ ਵਿਚ ਲਾਈਨ ਬਾਜ਼ਾਰ ਥਾਣੇ ਵਿਚ ਤਾਇਨਾਤ 2 ਸਿਪਾਹੀਆਂ (Soldiers) ਨੂੰ ਮੋਬਾਈਲ ਚੋਰੀ (Mobile theft) ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ ।

ਮੋਬਾਇਲ ਦੇਖਣ ਪਹੁੰਚੇ ਪੁਲਸ ਵਾਲਿਆਂ ਨੇ ਕੀ ਕਰ ਦਿੱਤਾ

ਸਰਕਾਰੀ ਪਾਹੀਆਂ ਨੂੰ ਸੂਤਰਾਂ ਅਨੁਸਾਰ ਲਾਈਨ ਬਾਜ਼ਾਰ ਥਾਣੇ ਵਿਚ ਤਾਇਨਾਤ ਸਿਪਾਹੀ ਧਨੰਜੇ ਬਿੰਦ ਅਤੇ ਮਿਥਿਲੇਸ਼ ਯਾਦਵ ਦੁਪਹਿਰ ਜੇ. ਸੀ. ਜ਼ੈੱਡ. ਚੌਕ `ਤੇ ਸਥਿਤ ਇਕ ਮੋਬਾਈਲ ਸ਼ੋਅਰੂਮ ਵਿਚ ਮੋਬਾਈਲ ਖਰੀਦਣ ਪਹੁੰਚੇ ਸਨ । ਦੋਸ਼ ਹੈ ਕਿ ਮੋਬਾਈਲ ਦੇਖਣ ਦੌਰਾਨ ਇਕ ਸਿਪਾਹੀ ਨੇ ਆਪਣਾ ਪੁਰਾਣਾ ਫ਼ੋਨ ਕਾਊਂਟਰ `ਤੇ ਰੱਖ ਦਿੱਤਾ ਅਤੇ ਆਈਫ਼ੋਨ 15 ਪ੍ਰੋ ਮੈਕਸ ਜੇਬ ਵਿਚ ਪਾ ਕੇ ਬਾਹਰ ਨਿਕਲ ਗਿਆ ।

ਦੁਕਾਨਦਾਰ ਨੇ ਦਿੱਤੀ ਥਾਣੇ ਸਿ਼ਕਾਇਤ

ਦੁਕਾਨਦਾਰ ਨੂੰ ਸ਼ੱਕ ਹੋਣ ’ਤੇ ਉਸ ਨੇ ਸੀ. ਸੀ. ਟੀ. ਵੀ. ਫੁਟੇਜ ਫਰੋਲੀ, ਜਿਸ ਵਿਚ ਪੂਰੀ ਘਟਨਾ ਕੈਦ ਮਿਲੀ । ਇਸ ਤੋਂ ਬਾਅਦ ਦੁਕਾਨਦਾਰ ਨੇ ਦੋਵਾਂ ਸਿਪਾਹੀਆਂ ਦੇ ਵਿਰੁੱਧ ਲਾਈਨ ਬਾਜ਼ਾਰ ਥਾਣੇ ਵਿਚ ਚੋਰੀ ਦਾ ਮੁਕੱਦਮਾ ਦਰਜ (Case registered) ਕਰਵਾਇਆ । ਮੁੱਢਲੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ‘ਤੇ ਵਧੀਕ ਪੁਲਸ ਕਪਤਾਨ (ਸ਼ਹਿਰ) ਆਯੂਸ਼ ਸ਼੍ਰੀਵਾਸਤਵ ਨੇ ਮੰਗਲਵਾਰ ਸ਼ਾਮ ਦੋਵਾਂ ਸਿਪਾਹੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspension) ਕਰ ਦਿੱਤਾ ਗਿਆ ਤੇ ਨਾਲ ਹੀ ਵਿਭਾਗੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ ।

Read more : ਕਣਕ ਚੋਰੀ ਦੇ 45 ਸਾਲ ਪੁਰਾਣੇ ਮਾਮਲੇ `ਚ ਮੁਲਜ਼ਮ ਗ੍ਰਿਫ਼ਤਾਰ

LEAVE A REPLY

Please enter your comment!
Please enter your name here