ਈਟਾਨਗਰ, 11 ਦਸੰਬਰ 2025 : ਅਰੁਣਾਚਲ ਪ੍ਰਦੇਸ਼ ਪੁਲਸ (Arunachal Pradesh Police) ਨੇ ਪਾਕਿਸਤਾਨ ਵਿੱਚ ਸਥਿਤ ਹੈਂਡਲਰਾਂ ਵੱਲੋਂ ਜਾਸੂਸੀ ਗਤੀਵਿਧੀਆਂ (Spy activities) ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਜੰਮੂ ਅਤੇ ਕਸ਼ਮੀਰ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ (Two people arrested) ਕੀਤਾ ਹੈ ।
ਦੋਹਾਂ ਨੂੰ ਵੱਖ-ਵੱਖ ਥਾਵਾਂ ਤੋਂ ਕੀਤਾ ਗਿਆ ਹੈ ਗ੍ਰਿਫ਼ਤਾਰ
ਪੁਲਿਸ ਦੇ ਅਨੁਸਾਰ ਨਜ਼ੀਰ ਅਹਿਮਦ ਮਲਿਕ ਅਤੇ ਸਾਬੀਰ ਅਹਿਮਦ ਮੀਰ ਨੂੰ ਈਟਾਨਗਰ ਦੇ ਗੰਗਾ ਪਿੰਡ ਅਤੇ ਅਬੋਟਾਨੀ ਕਲੋਨੀ ਤੋਂ ਵੱਖ-ਵੱਖ ਕਾਰਵਾਈਆਂ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ । ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਵਿਅਕਤੀ ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਦੇ ਰਹਿਣ ਵਾਲੇ ਹਨ ।
ਸਾਂਝੀ ਕੀਤੀ ਗਈ ਜਾਣਕਾਰੀ ਅਤੇ ਜੁੜੇ ਨੈਟਵਰਕਾਂ ਦੀ ਪਛਾਣ ਲਈ ਜਾਂਚ ਜਾਰੀ
ਅਰੁਣਾਚਲ ਪ੍ਰਦੇਸ਼ ਪੁਲਸ ਨੇ ਕਿਹਾ ਕਿ ਇਹ ਦੋਵੇਂ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਫੌਜ ਦੀ ਗਤੀਵਿਧੀ (Army activity) ਅਤੇ ਸਥਾਨਾਂ ਨੂੰ ਟਰੈਕ ਅਤੇ ਦਸਤਾਵੇਜ਼ੀਕਰਨ ਕਰ ਰਹੇ ਸਨ । ਇਹ ਜਾਣਕਾਰੀ ਕਥਿਤ ਤੌਰ `ਤੇ ਇੱਕ ਟੈਲੀਗ੍ਰਾਮ ਚੈਨਲ ਰਾਹੀਂ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਭੇਜੀ ਗਈ ਸੀ । ਪੁਲਸ ਨੇ ਕਿਹਾ ਕਿ ਸਾਂਝੀ ਕੀਤੀ ਗਈ ਜਾਣਕਾਰੀ ਦੀ ਹੱਦ ਨਿਰਧਾਰਤ ਕਰਨ ਅਤੇ ਜੁੜੇ ਨੈੱਟਵਰਕਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ।
Read more : ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਹੇਠ ਵਕੀਲ ਗ੍ਰਿਫਤਾਰ









