ਪਟਨਾ, 8 ਦਸੰਬਰ 2025 : ਬਿਹਾਰ ਦੀ ਰਾਜਧਾਨੀ ਪਟਨਾ (Patna) `ਚ ਖੁਦ ਨੂੰ ਸੀ. ਬੀ. ਆਈ. ਅਧਿਕਾਰੀ (C. B. I. Officer) ਦੱਸ ਕੇ ਠੱਗੀ ਮਾਰਨ (To cheat) ਦੇ ਦੋਸ਼ ਹੇਠ 2 ਲੋਕਾਂ ਨੂੰ ਗ੍ਰਿਫਤਾਰ (2 people arrested) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਮੁਤਾਬਕ ਇਹ ਗ੍ਰਿਫਤਾਰੀਆਂ ਪਟਨਾ ਹਵਾਈ ਅੱਡੇ ਦੇ ਨੇੜਿਓਂ ਕੀਤੀਆਂ ਗਈਆਂ ।
ਪਟਨਾ ਪੁਲਸ ਨੇ ਕੀਤਾ ਹਵਾਈ ਅੱਡੇ ਦੇ ਕੋਲੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ : ਪਲਸ ਅਧਿਕਾਰੀ
ਸਕੱਤਰੇਤ-1 ਦੀ ਉਪ-ਮੰਡਲ ਪੁਲਸ ਅਧਿਕਾਰੀ ਅਨੁ ਕੁਮਾਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਪਟਨਾ ਪੁਲਸ ਨੇ ਹਵਾਈ ਅੱਡੇ ਦੇ ਕੋਲੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਫਰਜ਼ੀ ਪਛਾਣ ਪੱਤਰ (Fake identity card) ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ । ਮੋਟਰਸਾਈਕਲ `ਤੇ ਉਨ੍ਹਾਂ ਨੇ ਸੀ. ਬੀ. ਆਈ. ਦਾ ਲੋਗੋ ਲਾਇਆ ਹੋਇਆ ਸੀ । ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਪਟਨਾ ਜਿ਼ਲੇ ਦੇ ਬਿਹਟਾ ਨਿਵਾਸੀ ਹਿਮਾਂਸ਼ੂ ਕੁਮਾਰ ਅਤੇ ਸ਼ਾਹਪੁਰ ਨਿਵਾਸੀ ਸਤਿਆਨੰਦ ਕੁਮਾਰ ਵਜੋਂ ਹੋਈ ਹੈ । ਪੁਲਸ ਇਸ ਮਾਮਲੇ ਦੀ ਵਿਸਥਾਰਥ ਜਾਂਚ ਕੀਤੀ ਜਾ ਰਹੀ ਹੈ ।
Read More : ਪਟਨਾ ਦਾ ਖ਼ਤਰਨਾਕ ਇਨਾਮੀ ਕਾਤਲ ਲੁਧਿਆਣਾ ਤੋਂ ਗ੍ਰਿਫਤਾਰ









