ਪਟਿਆਲਾ, 29 ਦਸੰਬਰ 2025 : ਪਟਿਆਲਾ ਸ਼ਹਿਰ ਵਿਚ ਇਕ 17 ਸਾਲਾ ਨੌਜਵਾਨ (17 year old young man) ਜਿਸਦਾ ਨਾਮ ਵੀਰ ਸਿੰਘ ਉਰਫ਼ ਵੀਰੂ ਹੈ ਦਾ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਨੌਜਵਾਨ
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵੀਰ ਸਿੰਘ ਉਰਫ ਵੀਰੂ (Veer Singh alias Veeru) ਨਾਮੀ ਇਹ ਨੌਜਵਾਨ ਜੋ ਕਿ ਨਾਈ ਦਾ ਕੰਮ ਕਰਦਾ ਸੀ ਅਤੇ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ ਸੰਜੇ ਕਲੋਨੀ ਪਟਿਆਲਾ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਰਾਤ ਵੀਰੂ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨ ਗਿਆ ਸੀ ।
ਪਰਿਵਾਰਕ ਮੈਂਬਰਾਂ ਨੇ ਲਗਾਏ ਦੋਸਤਾਂ ਤੇ ਹੀ ਕਤਲ ਕਰਨ ਦੇ ਦੋਸ਼
ਪਰਿਵਾਰਿਕ ਮੈਂਬਰਾਂ ਨੇ ਵੀਰੂ ਦੇ ਕਤਲ ਦੇ ਮਾਮਲੇ ਵਿਚ ਵੀਰੂ ਦੇ ਦੋਸਤਾਂ ’ਤੇ ਹੀ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ । ਪਰਿਵਾਰਿਕ ਮੈਂਬਰਾਂ ਦਾ ਆਖਣਾ ਹੈ ਕਿ ਉਸਦੇ ਦੋਸਤ ਘਰ ਬੈਠੇ ਨੂੰ ਆਪਣੇ ਨਾਲ ਲੈ ਕੇ ਗਏ ਸੀ ਅਤੇ ਉਸ ਤੋਂ ਬਾਅਦ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ । ਕਤਲ ਹੋਣ ਮਗਰੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਰਜਿੰਦਰਾ ਹਸਪਤਾਲ ’ਚ ਪਈ ਹੈ।ਫਿਲਹਾਲ ਪੁਲਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Read More : ਅਮਰੀਕਾ `ਚ ਪੁਲਸ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ









