ਵਿਸ਼ਵ ਚੈਂਪੀਅਨ ਟੀਮ ਇੰਡੀਆ ਪਹੁੰਚੀ ਦਿੱਲੀ, 11 ਵਜੇ ਪੀਐੱਮ ਮੋਦੀ ਨਾਲ ਖਿਡਾਰੀ ਕਰਨਗੇ ਮੁਲਾਕਾਤ

0
73

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਬਾਰਬਾਡੋਸ ‘ਚ ਫਸੀ ਟੀਮ ਇੰਡੀਆ ਵਾਪਸ ਭਾਰਤ ਪਰਤ ਆਈ ਹੈ। ਟੀਮ ਦਾ ਕਾਫਲਾ ਸਵੇਰੇ ਦਿੱਲੀ ਏਅਰਪੋਰਟ ਤੋਂ ਬਾਅਦ ਹੋਟਲ ਆਈ.ਟੀ.ਸੀ. ਪਹੁੰਚਿਆ। ਹੋਟਲ ਵਿੱਚ ਭਾਰਤੀ ਟੀਮ ਲਈ ਵਿਸ਼ੇਸ਼ ਕੇਕ ਬਣਾਇਆ ਗਿਆ। ਟੀਮ ਕਰੀਬ 11 ਵਜੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇਗੀ। ਪ੍ਰਧਾਨ ਮੰਤਰੀ ਮੋਦੀ ਨਾਲ ਨਾਸ਼ਤਾ ਕਰੇਗੀ। ਇਸ ਤੋਂ ਬਾਅਦ ਮੁੰਬਈ ਲਈ ਰਵਾਨਾ ਹੋਵੇਗੇ।

 

ਨਾਲ ਹੀ ਏਅਰਪੋਰਟ ‘ਤੇ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਝਲਕ ਪਾਉਣ ਲਈ ਬੇਤਾਬ ਸਨ। ਉਹ ਟੀਮ ਦਾ ਸਵਾਗਤ ਕਰਨ ਲਈ ਸਵੇਰੇ 5 ਵਜੇ ਤੋਂ ਹੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕੱਠੇ ਹੋਏ। ਟੀਮ ਦੇ ਦੇਸ਼ ‘ਚ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਸਵਾਗਤ ਧੋਨੀ ਦੀ ਬ੍ਰਿਗੇਡ ਵਰਗਾ ਹੀ ਹੋਵੇਗਾ ਜਿਸ ਨੇ 17 ਸਾਲ ਪਹਿਲਾਂ ਟੀ-20 ਵਿਸ਼ਵ ਕੱਪ ਜਿੱਤਿਆ ਸੀ।

 

ਇਸਤੋਂ ਇਲਾਵਾ ਸ਼ਾਮ 5 ਵਜੇ ਮੁੰਬਈ ਦੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਛੱਤ ਵਾਲੀ ਬੱਸ ਵਿੱਚ ਟੀਮ ਦੀ ਜਿੱਤ ਪਰੇਡ ਹੋਵੇਗੀ। ਫਿਰ ਸਨਮਾਨ ਸਮਾਰੋਹ ਵਿੱਚ ਨਕਦ ਇਨਾਮ ਦਿੱਤਾ ਜਾਵੇਗਾ। 2007 ਵਿੱਚ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਧੋਨੀ ਦੀ ਟੀਮ ਦਾ ਵੀ ਇਸੇ ਤਰ੍ਹਾਂ ਸਵਾਗਤ ਕੀਤਾ ਗਿਆ।

 

ਤੂਫਾਨ ਕਾਰਨ ਟੀਮ ਇੰਡੀਆ ਤਿੰਨ ਦਿਨਾਂ ਤੋਂ ਬਾਰਬਾਡੋਸ ‘ਚ ਫਸ ਗਈ ਸੀ। ਬੀਸੀਸੀਆਈ ਨੇ ਉਸ ਨੂੰ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜਿਆ ਸੀ। ਇਸ ਜਹਾਜ਼ ਨੂੰ ‘ਚੈਂਪੀਅਨਜ਼ 24 ਵਰਲਡ ਕੱਪ’ ਦਾ ਨਾਂ ਦਿੱਤਾ ਗਿਆ ਸੀ।

 

LEAVE A REPLY

Please enter your comment!
Please enter your name here