15 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ ਖੇਡੇਗਾ ਵਿਰਾਟ ਕੋਹਲੀ

0
17
Virat Kohli

ਬੈਂਗਲੁਰੂ, 13 ਦਸੰਬਰ 2025 : ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਤੇ ਰਿਸ਼ਭ ਪੰਤ (Rishabh Pant) ਨੂੰ 24 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਵਿਜੇ ਹਜ਼ਾਰੇ ਰਾਸ਼ਟਰੀ ਵਨ ਡੇ ਟੂਰਨਾਮੈਂਟ (Vijay Hazare National One Day Tournament) ਲਈ ਦਿੱਲੀ ਦੀ ਸੰਭਾਵਿਤ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ।

ਆਖਰੀ ਵਾਰ 2010 ਵਿਚ ਸਰਵਿਸਿਜ਼ ਵਿਰੁੱਧ ਟੂਰਨਾਮੈਂਟ ਖੇਡਿਆ ਸੀ : ਕੋਹਲੀ

ਕੋਹਲੀ ਨੇ ਹਾਲ ਹੀ ਵਿਚ ਦਿੱਲੀ ਕ੍ਰਿਕਟ ਐਸੋਸੀਏਸ਼ਨ (Delhi Cricket Association) ਨੂੰ ਆਪਣੀ ਉਪਲੱਬਧਤਾ ਦੇ ਬਾਰੇ ਵਿਚ ਦੱਸਿਆ ਸੀ, ਜਿਸ ਨਾਲ 15 ਸਾਲ ਬਾਅਦ ਦਿੱਲੀ ਲਈ ਵਿਜੇ ਹਜ਼ਾਰੇ ਟਰਾਫੀ ਵਿਚ ਉਸਦੀ ਵਾਪਸੀ ਹੋਈ ਹੈ । ਉਸ ਨੇ ਆਖਰੀ ਵਾਰ 2010 ਵਿਚ ਸਰਵਿਸਿਜ਼ ਵਿਰੁੱਧ ਟੂਰਨਾਮੈਂਟ ਖੇਡਿਆ ਸੀ ਤੇ ਇਸ ਸੀਜ਼ਨ ਵਿਚ ਦਿੱਲੀ ਲਈ ਰਣਜੀ ਟਰਾਫੀ ਮੈਚ ਖੇਡ ਚੁੱਕਾ ਹੈ। ਕੋਹਲੀ ਤੇ ਰੋਹਿਤ ਸ਼ਰਮਾ ਜਿਹੜੇ ਭਾਰਤ ਦੀ ਟੈਸਟ ਤੇ ਟੀ-20 ਟੀਮ ਤੋਂ ਸੰਨਿਆਸ ਲੈ ਚੁੱਕੇ ਹਨ, ਹੁਣ ਸਿਰਫ ਵਨ ਡੇ ਰੂਪ ਵਿਚ ਰਾਸ਼ਟਰੀ ਟੀਮ ਦੀ ਪ੍ਰਤੀਨਿਧਤਾ ਕਰਦੇ ਹਨ ।

ਦਿੱਲੀ ਦੇ ਸਾਰੇ 7 ਮੈਚਾਂ ਦੀ ਮੇਜਬਾਨੀ ਕਰੇਗਾ ਬੈਂਗਲੁਰ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਨੇ ਉਨ੍ਹਾਂ ਸਾਰੇ ਫਿੱਟ ਖਿਡਾਰੀਆਂ ਨੂੰ ਨਿਰਦੇਸ਼ ਦਿੱਤਾ ਹੈ, ਜਿਹੜੇ ਦੁਜੇ ਟੂਰਨਾਮੈਂਟ ਵਿਚ ਸ਼ਾਮਲ ਨਹੀਂ ਹਨ। ਉਹ ਘਰੇਲੂ ਮੁਕਾਬਲਿਆਂ ਵਿਚ ਹਿੱਸਾ ਲੈਣ, ਜਿਸ ਨਾਲ ਕੋਹਲੀ ਦੇ ਸ਼ਾਮਲ ਹੋਣ ਦਾ ਰਸਤਾ ਸਾਫ ਹੋ ਗਿਆ ਹੈ । ਦਿੱਲੀ ਦੇ ਸਾਰੇ 7 ਮੈਚਾਂ ਦੀ ਬੈਂਗਲੁਰੂ ਮੇਜ਼ਬਾਨੀ ਕਰੇਗਾ, ਜਿਸ ਵਿਚ 2 ਮੈਚ ਚਿੰਨਾਸਵਾਮੀ ਸਟੇਡੀਅਮ ਤੇ ਪੰਜ ਅਲੂਰ ਵਿਚ ਹੋਣਗੇ ।

Read more : ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ ‘ਚ ਅੰਡਰ-19 ਪਟਿਆਲਾ 1 ਜ਼ੋਨ ਨੇ ਜਿੱਤਿਆ ਗੋਲਡ

LEAVE A REPLY

Please enter your comment!
Please enter your name here