ਭਾਰਤ ਤੇ ਜ਼ਿੰਬਾਬਵੇ ਵਿਚਾਲੇ ਤੀਜਾ ਟੀ-20 ਮੈਚ ਹੋਵੇਗਾ ਅੱਜ
T-20 World Cup : ਭਾਰਤ ਤੇ ਜ਼ਿੰਬਾਬਵੇ ਦੇ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਹੁਣ 1-1 ਦੀ ਬਰਾਬਰੀ ‘ਤੇ ਹੈ। ਪਹਿਲੇ ਮੈਚ ਵਿੱਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਜ਼ਿੰਬਾਬਵੇ ਨੇ ਟੀਮ ਇੰਡੀਆ ਨੂੰ 13 ਦੌੜਾਂ ਨਾਲ ਹਰਾਇਆ ਸੀ | ਜਿਸ ਤੋਂ ਬਾਅਦ ਦੂਜੇ ਟੀ-20 ਵਿੱਚ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾ ਕੇ ਹਿਸਾਬ ਬਰਾਬਰ ਕਰ ਲਿਆ। ਜਿਸ ਤੋਂ ਬਾਅਦ ਅੱਜ ਦੋਵਾਂ ਟੀਮਾਂ ਵਿਚਾਲੇ ਤੀਜਾ ਟੀ-20 ਖੇਡਿਆ ਜਾਵੇਗਾ।
ਪਲੇਇੰਗ ਇਲੈਵਨ ਦੀ ਚੋਣ ਕਰਨਾ ਨਹੀਂ ਆਸਾਨ
BCCI ਨੇ ਪਹਿਲੇ 2 ਟੀ-20 ਦੇ ਲਈ ਸਾਈ ਸੁਦਰਸ਼ਨ, ਹਰਸ਼ਿਤ ਰਾਣਾ ਤੇ ਜਿਤੇਸ਼ ਸ਼ਰਮਾ ਨੂੰ ਰਿਪਲੇਸਮੈਂਟ ਦੇ ਤੌਰ ‘ਤੇ ਭੇਜਿਆ ਸੀ, ਪਰ ਇਨ੍ਹਾਂ ਤਿੰਨਾਂ ਵਿੱਚ ਸਿਰਫ਼ ਸਾਈ ਸੁਦਰਸ਼ਨ ਨੂੰ ਦੂਜੇ ਟੀ-20 ਵਿੱਚ ਮੌਕਾ ਮਿਲਿਆ ਸੀ। ਹੁਣ ਵਿਸ਼ਵ ਕੱਪ ਸੈਲੀਬ੍ਰੇਸ਼ਨ ਦੇ ਬਾਅਦ ਸ਼ਿਵਮ ਦੁਬੇ, ਸੰਜੂ ਸੈਮਸਨ ਤੇ ਯਸ਼ਸਵੀ ਜਾਇਸਵਾਲ ਟੀਮ ਦੇ ਨਾਲ ਜੁੜ ਗਏ ਹਨ। ਨਾਲ ਹੀ ਉਨ੍ਹਾਂ ਦੇ ਰਿਪਲੇਸਮੈਂਟ ਸਾਈ ਸੁਦਰਸ਼ਨ, ਹਰਸ਼ਿਤ ਰਾਣਾ ਤੇ ਜਿਤੇਸ਼ ਸ਼ਰਮਾ ਵੀ ਟੀਮ ਵਿੱਚ ਸ਼ਾਮਿਲ ਹਨ। ਅਜਿਹੇ ਵਿੱਚ ਕਪਤਾਨ ਸ਼ੁਭਮਨ ਗਿੱਲ ਤੇ ਕੋਚ ਵੀਵੀਐੱਸ ਲਕਸ਼ਮਣ ਦੇ ਲਈ ਪਲੇਇੰਗ ਇਲੈਵਨ ਦੀ ਚੋਣ ਕਰਨਾ ਆਸਾਨ ਨਹੀਂ ਹੋਣ ਵਾਲਾ ਹੈ।
ਹਰਾਰੇ ਸਪੋਰਟਸ ਕਲੱਬ ਵਿੱਚ ਹੁਣ ਤੱਕ ਹੋ ਚੁੱਕੇ 43 ਟੀ-20 ਇੰਟਰਨੈਸ਼ਨਲ ਮੈਚ
ਹਰਾਰੇ ਸਪੋਰਟਸ ਕਲੱਬ ਵਿੱਚ ਹੁਣ ਤੱਕ 43 ਟੀ-20 ਇੰਟਰਨੈਸ਼ਨਲ ਮੈਚ ਹੋ ਚੁੱਕੇ ਹਨ। ਜਿਸ ਵਿੱਚ ਹੁਣ ਤੱਕ 24 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਪਰ ਇੱਥੋਂ ਦੇ 24 ਮੈਚਾਂ ਵਿੱਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਨਹੀਂ ਲਿਆ ਹੈ। ਇੱਥੇ ਟਾਸ ਜਿੱਤਣ ਦੇ ਬਾਅਦ ਮੈਚ ਜਿੱਤਣ ਦੇ ਚਾਂਸ 53.7% ਹਨ। ਹਰਾਰੇ ਦੀ ਪਿਚ ਦੋਵੇਂ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਲਈ ਫਾਇਦੇਮੰਦ ਹੈ। ਅਜਿਹੇ ਵਿੱਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਇਸ ਦੇ ਨਾਲ ਹੀ ਜੇਕਰ ਇੱਥੇ ਹੈੱਡ ਟੂ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੇ ਜ਼ਿੰਬਾਬਵੇ ਦੋਵੇਂ ਟੀਮਾਂ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿੱਚ 10 ਵਾਰ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਚੁੱਕੀਆਂ ਹਨ। ਭਾਰਤ ਨੇ 7 ਮੈਚ ਜਿੱਤੇ ਹਨ ਉੱਥੇ ਹੀ ਜ਼ਿੰਬਾਬਵੇ ਨੇ 3 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਨੌਜਵਾਨ ਦਾ ਕੀਤਾ ਕਤਲ
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਸ਼ੁਭਮਨ ਗਿੱਲ(ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਰਿਯਾਨ ਪਰਾਗ, ਰਿੰਕੂ ਸਿੰਘ, ਸੰਜੂ ਸੈਮਸਨ(ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਮੁਕੇਸ਼ ਕੁਮਾਰ।
ਜ਼ਿੰਬਾਬਵੇ: ਸਿਕੰਦਰ ਰਜ਼ਾ(ਕਪਤਾਨ), ਵੇਸਲੇ ਮਧਵਰੇ, ਇਨੋਸੇਂਟ ਕਾਇਯਾ, ਬ੍ਰਾਇਨ ਬੇਨੇਟ, ਡਾਯਨ ਮਾਯਰਸ, ਜੋਨਾਥਨ ਕੈਂਪਬੇਲ, ਕਲਾਇਵ ਮਦਾਂਦੇ(ਵਿਕਟਕੀਪਰ), ਵੇਲਿੰਗਟਨ ਮਸਾਕਾਦਜਾ, ਲਯੂਕ ਜੋਂਗਵੇ, ਬਲੇਸਿੰਗ ਮੁਜਰਬਾਨੀ ਤੇ ਤੇਂਦਾਈ ਚਤਾਰਾ।