ਭਾਰਤ ਦੌਰੇ ਤੋਂ ਪਹਿਲਾਂ ਹੀ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਦਾ ਗੋਲੀ ਮਾਰ ਕੇ ਕਤਲ || Sports News

0
55
The former captain of the Sri Lankan cricket team was shot dead before the tour of India

ਭਾਰਤ ਦੌਰੇ ਤੋਂ ਪਹਿਲਾਂ ਹੀ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਦਾ ਗੋਲੀ ਮਾਰ ਕੇ ਕਤਲ

ਭਾਰਤੀ ਟੀਮ ਦੇ ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ ਵਾਪਰ ਗਈ ਹੈ | ਜਿੱਥੇ ਕਿ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਧੰਮਿਕਾ ਨਿਰੋਸ਼ਨ ਦਾ ਅੰਬਾਲਾਂਗੋਡਾ ਸਥਿਤ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਇਸ ਸਬੰਧੀ ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਣਪਛਾਤੇ ਹਮਲਾਵਰ ਨੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ, ਉਦੋਂ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਸੀ। ਹਮਲਾਵਰ ਨੇ ਨਿਰੋਸ਼ਨ ‘ਤੇ ਗੋਲੀ ਕਿਉਂ ਚਲਾਈ, ਇਹ ਕਾਰਨ ਹਾਲੇ ਸਪੱਸ਼ਟ ਨਹੀਂ ਹੈ ਤੇ ਹਮਲਾਵਰ ਫਰਾਰ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਫੜ੍ਹਨ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ 12 ਬੋਰ ਦੀ ਬੰਦੂਕ ਦੇ ਨਾਲ ਆਇਆ ਸੀ।

ਅੰਡਰ-19 ਦੇ ਪੱਧਰ ‘ਤੇ ਸ਼੍ਰੀਲੰਕਾ ਦੀ ਅਗਵਾਈ ਕੀਤੀ

ਧਿਆਨਯੋਗ ਹੈ ਕਿ 41 ਸਾਲਾ ਨਿਰੋਸ਼ਨ ਨੇ ਅੰਡਰ-19 ਦੇ ਪੱਧਰ ‘ਤੇ ਸ਼੍ਰੀਲੰਕਾ ਦੀ ਅਗਵਾਈ ਕੀਤੀ। 2000 ਵਿੱਚ ਉਨ੍ਹਾਂ ਨੇ ਸਿੰਗਾਪੁਰ ਦੇ ਖਿਲਾਫ਼ ਆਪਣਾ ਡੈਬਿਊ ਮੈਚ ਖੇਡਿਆ ਸੀ । ਜਿਸ ਤੋਂ ਬਾਅਦ 2 ਸਾਲ ਤੱਕ ਅੰਡਰ-19 ਟੈਸਟ ਤੇ ਵਨਡੇ ਕ੍ਰਿਕਟ ਖੇਡਿਆ। ਇਸ ਦੇ ਨਾਲ ਹੀ ਉਨ੍ਹਾਂ ਨੇ 10 ਮੌਕਿਆਂ ‘ਤੇ ਟੀਮ ਦੀ ਕਪਤਾਨੀ ਵੀ ਕੀਤੀ। ਦੱਸ ਦਈਏ ਕਿ ਨਿਰੋਸ਼ਨ ਆਪਣੇ ਕਰੀਅਰ ਦੌਰਾਨ ਵਧੀਆ ਗੇਂਦਬਾਜ਼ ਸਨ। ਨਿਰੋਸ਼ਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤੇ ਸੱਜੇ ਹੱਥ ਦੇ ਬੱਲੇਬਾਜ਼ ਸਨ। 2002 ਅੰਡਰ 10 ਵਿਸ਼ਵ ਕੱਪ ਵਿੱਚ ਨਿਰੋਸ਼ਨ ਨੇ 5 ਪਾਰੀਆਂ ਵਿੱਚ 19.28 ਦੀ ਐਵਰੇਜ ਨਾਲ 7 ਵਿਕਟਾਂ ਲਈਆਂ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੂੰ ਅੱ.ਤਵਾ.ਦੀ ਮਾਡਿਊਲ ਤੋੜਨ ਵਿੱਚ ਮਿਲੀ ਵੱਡੀ ਕਾਮਯਾਬੀ , ਇੱਕ ਮੈਂਬਰ ਗ੍ਰਿਫ਼ਤਾਰ

ਗਾਲ ਕ੍ਰਿਕਟ ਕਲੱਬ ਦੇ ਲਈ ਕੁੱਲ 12 ਫਰਸਟ ਕਲਾਸ ਮੈਚ ਖੇਡੇ

ਇੰਨਾ ਹੀ ਨਹੀਂ 2001 ਤੋਂ 2004 ਦੇ ਵਿਚਾਲੇ ਨਿਰੋਸ਼ਨ ਨੇ ਗਾਲ ਕ੍ਰਿਕਟ ਕਲੱਬ ਦੇ ਲਈ ਕੁੱਲ 12 ਫਰਸਟ ਕਲਾਸ ਮੈਚ ਤੇ 8 ਲਿਸਟ ਏ ਮੈਚ ਖੇਡੇ। ਫਰਸਟ ਕਲਾਸ ਵਿੱਚ ਉਨ੍ਹਾਂ ਨੇ 47 ਦੇ ਬੈਸਟ ਸਕੋਰ ਦੇ ਨਾਲ 269 ਦੌੜਾਂ ਬਣਾਈਆਂ ਤੇ 19 ਵਿਕਟਾਂ ਵੀ ਲਈਆਂ। ਇੱਥੇ ਹੀ ਲਿਸਟ-ਏ ਵਿੱਚ ਉਨ੍ਹਾਂ ਨੇ 27 ਦੇ ਸ਼ਾਨਦਾਰ ਸਕੋਰ ਨਾਲ ਕੁੱਲ 48 ਦੌੜਾਂ ਬਣਾਈਆਂ ਤੇ 5 ਵਿਕਟਾਂ ਵੀ ਲਈਆਂ। ਇਸ ਦੇ ਨਾਲ ਹੀ ਉਹ ਚਿੱਲਾ ਮੈਰੀਯੰਸ ਕ੍ਰਿਕਟ ਕਲੱਬ, ਗੱਲੇ ਕ੍ਰਿਕਟ ਕਲੱਬ ਆਦਿ ਲਈ ਵੀ ਖੇਡ ਚੁੱਕੇ ਹਨ।

 

 

 

LEAVE A REPLY

Please enter your comment!
Please enter your name here