ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਪਹਿਲਾ T-20 ਮੈਚ ਅੱਜ, ਸ਼ੁਭਮਨ ਗਿੱਲ ਸੰਭਾਲਣਗੇ ਟੀਮ ਦੀ ਕਮਾਨ || Sports News

0
44
The first T-20 match between India and Zimbabwe today, Shubman Gill will lead the team

ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਪਹਿਲਾ T-20 ਮੈਚ ਅੱਜ, ਸ਼ੁਭਮਨ ਗਿੱਲ ਸੰਭਾਲਣਗੇ ਟੀਮ ਦੀ ਕਮਾਨ

ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਯਾਨੀ ਸ਼ਨੀਵਾਰ 6 ਜੁਲਾਈ ਨੂੰ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾਵੇਗਾ | ਭਾਰਤੀ ਟੀਮ ਦੀ ਕਮਾਨ ਸ਼ੁਭਮਨ ਗਿੱਲ ਸੰਭਾਲਣਗੇ। ਹਾਲਾਂਕਿ ਇਸ ਸੀਰੀਜ਼ ‘ਚ ਤੁਹਾਨੂੰ ਟੀਮ ਇੰਡੀਆ ‘ਚ ਜ਼ਿਆਦਾਤਰ ਨਵੇਂ ਅਤੇ ਨੌਜਵਾਨ ਚਿਹਰੇ ਨਜ਼ਰ ਆਉਣਗੇ। ਅਜਿਹੇ ‘ਚ ਜ਼ਿੰਬਾਬਵੇ ਖਿਲਾਫ ਪਹਿਲੇ ਟੀ-20 ‘ਚ ਭਾਰਤ ਦਾ ਪਲੇਇੰਗ ਇਲੈਵਨ ਵੀ ਕਾਫੀ ਦਿਲਚਸਪ ਹੋ ਸਕਦਾ ਹੈ।

ਟੀਮ ਇੰਡੀਆ ਲਈ ਕੁਝ ਖਿਡਾਰੀ ਕਰ ਸਕਦੇ ਡੈਬਿਊ

ਇਸ ਦੇ ਨਾਲ ਹੀ ਅੱਜ ਜ਼ਿੰਬਾਬਵੇ ਦੇ ਖਿਲਾਫ ਪਹਿਲੇ ਟੀ-20 ‘ਚ ਟੀਮ ਇੰਡੀਆ ਲਈ ਕੁਝ ਖਿਡਾਰੀ ਡੈਬਿਊ ਵੀ ਕਰ ਸਕਦੇ ਹਨ, ਜਿਸ ‘ਚ ਅਭਿਸ਼ੇਕ ਸ਼ਰਮਾ, ਰਿਆਨ ਪਰਾਗ ਅਤੇ ਹਰਸ਼ਿਤ ਰਾਣਾ ਸ਼ਾਮਲ ਹਨ। ਦੱਸ ਦਈਏ ਕਿ ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਆਈਪੀਐਲ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਰੂਤੁਰਾਜ ਗਾਇਕਵਾੜ ਅਤੇ ਅਭਿਸ਼ੇਕ ਸ਼ਰਮਾ ਪਹਿਲਾਂ ਓਪਨਿੰਗ ‘ਤੇ ਨਜ਼ਰ ਆ ਸਕਦੇ ਹਨ। ਸ਼ੁਭਮਨ ਗਿੱਲ ਤੀਜੇ ਨੰਬਰ ‘ਤੇ ਖੇਡ ਸਕਦਾ ਹੈ। ਅਭਿਸ਼ੇਕ ਟੀਮ ਲਈ ਸ਼ਾਨਦਾਰ ਓਪਨਰ ਸਾਬਤ ਹੋ ਸਕਦੇ ਹਨ।

ਕਿਹੜਾ ਖਿਡਾਰੀ ਕਿਹੜੇ ਨੰਬਰ ‘ਤੇ ?

ਜਿਸ ਤੋਂ ਬਾਅਦ ਰਾਜਸਥਾਨ ਰਾਇਲਜ਼ ਲਈ ਖੇਡਣ ਵਾਲੇ ਰਿਆਨ ਪਰਾਗ ਚੌਥੇ ਨੰਬਰ ‘ਤੇ ਆ ਸਕਦੇ ਹਨ। ਅੱਗੇ ਵਧਦੇ ਹੋਏ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੂੰ ਪੰਜਵੇਂ ਨੰਬਰ ‘ਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਰਿੰਕੂ ਸਿੰਘ ਛੇਵੇਂ ਨੰਬਰ ‘ਤੇ ਆ ਸਕਦੇ ਹਨ, ਜੋ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਹਨ, ਜਦਕਿ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਸੱਤਵੇਂ ਨੰਬਰ ‘ਤੇ ਆ ਸਕਦੇ ਹਨ। ਸੁੰਦਰ ਅਤੇ ਰਿੰਕੂ ਦੇ ਨੰਬਰਾਂ ‘ਚ ਵੀ ਬਦਲਾਅ ਹੋ ਸਕਦਾ ਹੈ।

ਟੀਮ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਉਤਰ ਸਕਦੀ ਮੈਦਾਨ ‘ਚ

ਇਸ ਤੋਂ ਇਲਾਵਾ ਟੀਮ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ ‘ਚ ਉਤਰ ਸਕਦੀ ਹੈ। ਤੇਜ਼ ਗੇਂਦਬਾਜ਼ਾਂ ਦੀ ਸੂਚੀ ਵਿੱਚ ਅਵੇਸ਼ ਖਾਨ, ਖੱਬੇ ਹੱਥ ਦੇ ਖਲੀਲ ਅਹਿਮ ਅਤੇ ਕੇਕੇਆਰ ਲਈ ਖੇਡਣ ਵਾਲੇ ਹਰਸ਼ਿਤ ਰਾਣਾ ਸ਼ਾਮਲ ਹੋ ਸਕਦੇ ਹਨ। ਤੇਜ਼ ਗੇਂਦਬਾਜ਼ਾਂ ਦੀ ਇਸ ਤਿਕੜੀ ਨਾਲ ਰਵੀ ਬਿਸ਼ਨੋਈ ਨੂੰ ਮੁੱਖ ਸਪਿਨਰ ਵਜੋਂ ਰੱਖਿਆ ਜਾ ਸਕਦਾ ਹੈ, ਜਿਸ ਨੂੰ ਵਾਸ਼ਿੰਗਟਨ ਸੁੰਦਰ ਦਾ ਸਮਰਥਨ ਮਿਲੇਗਾ।

ਟੀਮ ਇੰਡੀਆ ਦੀ ਸੰਭਾਵਿਤ ਪਲੇਇੰਗ ਇਲੈਵਨ :  ਸ਼ੁਭਮਨ ਗਿੱਲ (ਕਪਤਾਨ), ਰੁਤੂਰਾਜ ਗਾਇਕਵਾੜ, ਅਭਿਸ਼ੇਕ ਸ਼ਰਮਾ, ਰਿਆਨ ਪਰਾਗ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਅਵੇਸ਼ ਖਾਨ, ਖਲੀਲ ਅਹਿਮਦ, ਹਰਸ਼ਿਤ ਰਾਣਾ, ਰਵੀ ਬਿਸ਼ਨੋਈ।

ਇਹ ਵੀ ਪੜ੍ਹੋ : Akshay Kumar ਨੇ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦੀ ਕੀਤੀ ਆਰਥਿਕ ਮਦਦ

ਅੰਤਰਰਾਸ਼ਟਰੀ ਕ੍ਰਿਕਟ ‘ਚ ਦੋਵੇਂ ਟੀਮਾਂ 8 ਵਾਰ ਹੋ ਚੁੱਕੀਆਂ ਆਹਮੋ-ਸਾਹਮਣੇ

ਧਿਆਨਯੋਗ ਹੈ ਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਦੋਵੇਂ ਟੀਮਾਂ 8 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ‘ਚ ਭਾਰਤ ਨੇ 6 ਮੈਚ ਜਿੱਤੇ ਹਨ ਜਦਕਿ ਜ਼ਿੰਬਾਬਵੇ ਨੇ 2 ਮੈਚ ਜਿੱਤੇ ਹਨ। ਜ਼ਿੰਬਾਬਵੇ ਵਿੱਚ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ। 2015 ‘ਚ ਦੋਵਾਂ ਟੀਮਾਂ ਵਿਚਾਲੇ ਖੇਡੀ ਗਈ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਰਹੀ ਸੀ। ਜਦਕਿ 2010 ‘ਚ ਭਾਰਤੀ ਟੀਮ ਨੇ ਜ਼ਿੰਬਾਬਵੇ ‘ਚ 2 ਮੈਚਾਂ ਦੀ ਸੀਰੀਜ਼ ‘ਚ ਮੇਜ਼ਬਾਨ ਟੀਮ ਨੂੰ 2-0 ਨਾਲ ਹਰਾਇਆ ਸੀ।

 

 

 

 

LEAVE A REPLY

Please enter your comment!
Please enter your name here