ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ ? ICC ਤੋਂ BCCI ਕਰ ਸਕਦੀ ਇਹ ਮੰਗ || Sports News

0
89
Team India will not go to Pakistan for Champions Trophy? BCCI can make this demand from ICC

ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ ? ICC ਤੋਂ BCCI ਕਰ ਸਕਦੀ ਇਹ ਮੰਗ

ਫਰਵਰੀ 2025 ਵਿੱਚ ਹੋਣ ਵਾਲੀ ਚੈਂਪੀਅਨਸ ਟਰਾਫੀ ਖੇਡਣ ਦੇ ਲਈ ਭਾਰਤ ਦੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਸੂਤਰਾਂ ਮੁਤਾਬਕ BCCI ਭਾਰਤ ਦੇ ਮੈਚ ਪਾਕਿਸਤਾਨ ਦੀ ਜਗ੍ਹਾ ਦੁਬਈ ਵਿੱਚ ਕਰਵਾਉਣ ਲਈ ICC ਨਾਲ ਗੱਲਬਾਤ ਕਰੇਗਾ। ਹਾਲਾਂਕਿ ਇਸ ਮਾਮਲੇ ਵਿੱਚ BCCI ਵੱਲੋਂ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਸਾਲ ਵੀ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਮਿਲੀ ਸੀ। ਉਦੋਂ ਵੀ ਭਾਰਤ ਦੇ ਉੱਥੇ ਨਾ ਜਾਣ ‘ਤੇ ਇਹ ਟੂਰਨਾਮੈਂਟ ‘ਹਾਈਬ੍ਰਿਡ ਮਾਡਲ’ ‘ਤੇ ਹੋਇਆ ਸੀ। ਭਾਰਤ ਦੇ ਮੁਕਾਬਲੇ ਸ਼੍ਰੀਲੰਕਾ ‘ਚ ਕਰਵਾਏ ਗਏ ਸਨ।

ਚੈਂਪੀਅਨਸ ਟਰਾਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਜਾਵੇਗੀ ਖੇਡੀ

ਇਸ ਦੇ ਨਾਲ ਹੀ ਚੈਂਪੀਅਨਸ ਟਰਾਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ, ਜਿਸ ਵਿੱਚ 10 ਮਾਰਚ ਫਾਈਨਲ ਦੇ ਲਈ ਰਿਜ਼ਰਵ ਡੇਅ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ICC ਨੂੰ ਭੇਜ ਦਿੱਤਾ ਹੈ। ICC ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦੇ ਬੋਰਡ ਤੋਂ ਸਹਿਮਤੀ ਲੈਣ ਦੇ ਬਾਅਦ ਹੀ ਇਸ ਸ਼ਡਿਊਲ ਨੂੰ ਅਪਰੂਵ ਕਰੇਗਾ। ਪਾਕਿਸਤਾਨ 1 ਮਾਰਚ ਨੂੰ ਲਾਹੌਰ ਵਿੱਚ ਸਭ ਤੋਂ ਵੱਡੇ ਰਾਈਵਲ ਭਾਰਤ ਨਾਲ ਭਿੜ ਸਕਦਾ ਹੈ। ਹਾਲਾਂਕਿ, BCCI ਨੇ ਹੁਣ ਤੱਕ ਇਸ ਮੈਚ ਦੇ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਦੱਸ ਦੇਈਏ ਕਿ 1996 ਦੇ ਬਾਅਦ ਪਹਿਲੀ ਵਾਰ ਪਾਕਿਸਤਾਨ ਕਿਸੇ ਵੱਡੇ ICC ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ PCB ਨੇ 2008 ਵਿੱਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਤੇ ਪਿਛਲੇ ਸਾਲ ਵੀ ਏਸ਼ੀਆ ਕੱਪ ਦੇ ਕੁਝ ਮੈਚ ਪਾਕਿਸਤਾਨ ਵਿੱਚ ਹੋਏ ਸਨ।

PCB ਨੇ 15 ਮੈਚਾਂ ਦੀ ICC ਚੈਂਪੀਅਨਸ ਟਰਾਫੀ ਦਾ ਡਰਾਫਟ ਕੀਤਾ ਪੇਸ਼

ਰਿਪੋਰਟਾਂ ਅਨੁਸਾਰ ਚੈਂਪੀਅਨਸ ਟਰਾਫੀ 2025 ਦੇ ਲਈ PCB ਦੇ ਚੇਅਰਮੈਨ ਮੋਹਸਿਨ ਨਕਵੀ ਨੇ 15 ਮੈਚਾਂ ਦਾ ਸ਼ਡਿਊਲ ICC ਨੂੰ ਭੇਜਿਆ ਹੈ। ਜਿਸ ਵਿੱਚ ਭਾਰਤ ਦੇ ਸਾਰੇ ਮੈਚ ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਲਾਹੌਰ ਵਿੱਚ ਰੱਖੇ ਗਏ ਹਨ। ICC ਬੋਰਡ ਦੇ ਇੱਕ ਮੈਂਬਰ ਨੇ ਕਿਹਾ ਕਿ PCB ਨੇ 15 ਮੈਚਾਂ ਦੀ ICC ਚੈਂਪੀਅਨਸ ਟਰਾਫੀ ਦਾ ਡਰਾਫਟ ਪੇਸ਼ ਕੀਤਾ ਹੈ। ਲਾਹੌਰ ਵਿੱਚ 7, ਕਰਾਚੀ ਵਿੱਚ 3 ਤੇ ਰਾਵਲਪਿੰਡੀ ਵਿੱਚ 5 ਮੈਚ ਹੋਣਗੇ। ਸ਼ੁਰੂਆਤੀ ਮੈਚ ਕਰਾਚੀ ਵਿੱਚ ਹੋਣਗੇ, ਜਦਕਿ 2 ਸੈਮੀਫਾਈਨਲ ਕਰਾਚੀ ਤੇ ਰਾਵਲਪਿੰਡੀ ਵਿੱਚ ਹੋਣਗੇ। ਇਸਦੇ ਇਲਾਵਾ ਫਾਈਨਲ ਮੁਕਾਬਲਾ। ਲਾਹੌਰ ਵਿੱਚ ਖੇਡਿਆ ਜਾਵੇਗਾ। ਭਾਰਤ ਦੇ ਸਾਰੇ ਮੈਚ ਲਾਹੌਰ ਵਿੱਚ ਹੋਣਗੇ, ਜੇਕਰ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਤਾਂ ਇਹ ਵੀ ਮੈਚ ਲਾਹੌਰ ਵਿੱਚ ਹੀ ਹੋਵੇਗਾ।

ਇਹ ਵੀ ਪੜ੍ਹੋ : CM ਮਾਨ ਨੇ ਗਰੀਬ ਬਜ਼ੁਰਗ ਨੂੰ 8 ਲੱਖ 30 ਹਜ਼ਾਰ ਰੁ: ਦੀ ਦਿੱਤੀ ਵਿੱਤੀ ਮਦਦ

ਭਾਰਤ ਨੂੰ ਗਰੁੱਪ A ਵਿੱਚ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਦੇ ਨਾਲ ਰੱਖਿਆ ਗਿਆ

ਧਿਆਨਯੋਗ ਹੈ ਕਿ ਭਾਰਤ ਨੂੰ ਗਰੁੱਪ A ਵਿੱਚ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਦੇ ਨਾਲ ਰੱਖਿਆ ਗਿਆ ਹੈ। ਗਰੁੱਪ B ਵਿੱਚ ਆਸਟ੍ਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਤੇ ਅਫਗਾਨਿਸਤਾਨ ਸ਼ਾਮਿਲ ਹਨ। ਹਾਲ ਹੀ ਵਿੱਚ ICC ਦੇ ਈਵੈਂਟ ਮੁਖੀ ਕ੍ਰਿਸ ਟੇਟਲੀ ਨੇ PCB ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਇਸਲਾਮਾਬਾਦ ਵਿੱਚ ਮੁਲਾਕਾਤ ਕੀਤੀ ਸੀ, ਜਦੋਂ ਸੁਰੱਖਿਆ ਟੀਮ ਨੇ ਆਯੋਜਨ ਥਾਵਾਂ ਤੇ ਹੋਰ ਵਿਵਸਥਾਵਾਂ ਦਾ ਨਿਰੀਖਣ ਕੀਤਾ ਸੀ।

 

 

 

 

LEAVE A REPLY

Please enter your comment!
Please enter your name here