T20 ਕ੍ਰਿਕਟ ‘ਚ ਟੀਮ ਇੰਡੀਆ ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੀ ਬਣੀ ਦੁਨੀਆ ਦੀ ਪਹਿਲੀ ਟੀਮ || Sports News

0
185
Team India created history in T20 cricket, becoming the first team in the world to do this feat

T20 ਕ੍ਰਿਕਟ ‘ਚ ਟੀਮ ਇੰਡੀਆ ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੀ ਬਣੀ ਦੁਨੀਆ ਦੀ ਪਹਿਲੀ ਟੀਮ

ਬੁੱਧਵਾਰ ਨੂੰ ਜ਼ਿੰਬਾਬਵੇ ਦੇ ਖਿਲਾਫ਼ ਖੇਡੇ ਗਏ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਟੀਮ ਇੰਡੀਆ ਨੇ 23 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ । ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾਈਆਂ। ਜਿਸਦੇ ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ 6 ਵਿਕਟਾਂ ਗੁਆ ਕੇ 159 ਦੌੜਾਂ ਹੀ ਬਣਾ ਸਕੀ। ਇਸ ਮੈਚ ਨੂੰ ਜਿੱਤਣ ਦੇ ਬਾਅਦ ਟੀਮ ਇੰਡੀਆ ਨੇ ਟੀ-20 ਅੰਤਰਰਾਸ਼ਟਰੀ ਵਿੱਚ ਇਤਿਹਾਸ ਰਚ ਦਿੱਤਾ ਹੈ।

150 ਮੈਚ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਟੀਮ

ਦੱਸ ਦਈਏ ਕਿ ਭਾਰਤੀ ਟੀਮ ਟੀ-20 ਵਿੱਚ 150 ਮੈਚ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ। ਭਾਰਤੀ ਟੀਮ ਦੇ ਨਾਮ 230 ਮੈਚਾਂ ਵਿੱਚ 150 ਜਿੱਤਾਂ ਦਰਜ ਹੋ ਗਈਆਂ ਹਨ। ਇਸ ਮਾਮਲੇ ਵਿੱਚ ਪਾਕਿਸਤਾਨ ਦੂਜੇ ਨੰਬਰ ‘ਤੇ ਹੈ। ਪਾਕਿਸਤਾਨ ਨੇ 245 ਵਿੱਚੋਂ 142 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆ ਨੇ 195 ਵਿੱਚੋਂ 105,ਦੱਖਣੀ ਅਫ੍ਰੀਕਾ ਨੇ 185 ਵਿੱਚੋਂ 104 , ਨਿਊਜ਼ੀਲੈਂਡ ਨੇ 220 ਵਿੱਚੋਂ 111 ਤੇ ਇੰਗਲੈਂਡ ਨੇ 192 ਵਿੱਚੋਂ 100 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਟੀਮ ਇੰਡੀਆ ਦਾ ਵਿਨਿੰਗ ਪਰਸੇਂਟੇਜ 65.21 ਦਾ ਹੈ , ਵਿਨਿੰਗ ਪਰਸੇਂਟੇਜ ਦੇ ਮਾਮਲੇ ਵਿੱਚ ਯੂਗਾਂਡਾ ਦੀ ਟੀਮ ਦੇ ਕੋਲ ਸ਼ਾਨਦਾਰ ਅੰਕੜੇ ਹਨ। ਯੂਗਾਂਡਾ ਨੇ 95 ਵਿੱਚੋਂ 70 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਯੂਗਾਂਡਾ ਦਾ ਵਿਨਿੰਗ ਪਰਸੇਂਟੇਜ 73.68 ਦਾ ਹੈ।

ਸਭ ਤੋਂ ਵੱਧ ਜਿੱਤ ਦੇ ਮਾਮਲੇ ਵਿੱਚ ਤੀਜੇ ਸਥਾਨ ‘ਤੇ

ਟੀਮ ਇੰਡੀਆ ਟੀ-20 ਅੰਤਰਰਾਸ਼ਟਰੀ ਵਿੱਚ ਲਗਾਤਾਰ ਸਭ ਤੋਂ ਵੱਧ ਜਿੱਤ ਦੇ ਮਾਮਲੇ ਵਿੱਚ ਸੰਯੁਕਤ ਰੂਪ ਨਾਲ ਤੀਜੇ ਸਥਾਨ ‘ਤੇ ਹੈ। ਭਾਰਤੀ ਟੀਮ ਨੇ ਲਗਾਤਾਰ 12 ਜਿੱਤਾਂ ਦਰਜ ਕੀਤੀਆਂ ਹਨ। ਉੱਥੇ ਹੀ ਟੀ-20 ਅੰਤਰਰਾਸ਼ਟਰੀ ਵਿੱਚ ਭਾਰਤੀ ਟੀਮ ਨੇ ਸਭ ਤੋਂ ਜ਼ਿਆਦਾ ਦੌੜਾਂ ਦੀ ਜਿੱਤ 168 ਦੌੜਾਂ ਨਾਲ ਦਰਜ ਕੀਤੀ ਸੀ। ਇਹ ਜਿੱਤ ਨਿਊਜ਼ੀਲੈਂਡ ਦੇ ਖਿਲਾਫ਼ ਪਿਛਲੇ ਸਾਲ ਫਰਵਰੀ ਵਿੱਚ 168 ਦੌੜਾਂ ਨਾਲ ਆਈ ਸੀ। ਟੀਮ ਇੰਡੀਆ ਨੇ 100 ਦੌੜਾਂ ਤੋਂ ਜ਼ਿਆਦਾ ਦੀਆਂ ਪੰਜ ਜਿੱਤਾਂ ਦਰਜ ਕੀਤੀਆਂ ਹਨ।

ਇਹ ਵੀ ਪੜ੍ਹੋ : ਮੋਗਾ ‘ਚ ਵੱਡੀ ਵਾਰਦਾਤ, ਸੈਲੂਨ ਬੰਦ ਕਰਕੇ ਘਰ ਜਾ ਰਹੇ ਨੌਜਵਾਨ ਦਾ ਕੀਤਾ ਕਤਲ

ਟੀਮ ਇੰਡੀਆ ਨੇ 23 ਦੌੜਾਂ ਨਾਲ ਜਿੱਤਿਆ ਮੁਕਾਬਲਾ

ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਮੈਚ ਦੀ ਤਾਂ ਭਾਰਤ ਨੇ ਜ਼ਿੰਬਾਬਵੇ ਖਿਲਾਫ਼ ਤੀਜੇ ਟੀ-20 ਮੈਚ ਵਿੱਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਭਾਰਤੀ ਟੀਮ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾਈਆਂ। ਯਸ਼ਸਵੀ ਜਾਇਸਵਾਲ ਨੇ 27 ਗੇਂਦਾਂ ਵਿੱਚ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 36 ਦੌੜਾਂ ਤੇ ਕਪਤਾਨ ਸ਼ੁਭਮਨ ਗਿੱਲ ਨੇ 49 ਗੇਂਦਾਂ ਵਿੱਚ 7 ਚੌਂਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 20 ਓਵਰਾਂ ਵਿੱਚ 6 ਵਿਕਟਾਂ ਗੁਆ 159 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਟੀਮ ਇੰਡੀਆ ਨੇ ਇਹ ਮੁਕਾਬਲਾ 23 ਦੌੜਾਂ ਨਾਲ ਜਿੱਤ ਲਿਆ। ਗੇਂਦਬਾਜ਼ੀ ਵਿੱਚ ਵਾਸ਼ਿੰਗਟਨ ਸੁੰਦਰ ਨੇ 4 ਓਵਰਾਂ ਵਿੱਚ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਆਵੇਸ਼ ਖਾਨ ਨੇ 4 ਓਵਰਾਂ ਵਿੱਚ 39 ਦੌੜਾਂ ਦੇ ਕੇ 2 ਤੇ ਖਲੀਲ ਅਹਿਮਦ ਨੂੰ 4 ਓਵਰਾਂ ਵਿੱਚ 15 ਦੌੜਾਂ ਦੇ ਕੇ ਇੱਕ ਵਿਕਟ ਲਈ।

 

 

LEAVE A REPLY

Please enter your comment!
Please enter your name here