T20 ਵਿਸ਼ਵ ਕੱਪ ਦਾ ਫਾਈਨਲ ਅੱਜ ਹੋਵੇਗਾ ਜਾਂ ਕੱਲ੍ਹ ? 46% ਹੈ ਮੀਂਹ ਦੀ ਸੰਭਾਵਨਾ
T20 ਵਿਸ਼ਵ ਕੱਪ 2024 ‘ਚ ਭਾਰਤ ਨੇ ਇੰਗਲੈਂਡ ਉੱਤੇ ਤਕੜੀ ਜਿੱਤ ਹਾਸਲ ਕਰਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਸੀ | ਜਿਸਦੇ ਚੱਲਦਿਆਂ ਅੱਜ ਰਾਤ 8 ਵਜੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ ਹੋਵੇਗਾ | ਇਹ ਮੈਚ ਬ੍ਰਿਜਟਾਊਨ, ਬਾਰਬਾਡੋਸ ਵਿੱਚ ਖੇਡਿਆ ਜਾਵੇਗਾ। ਜਿੱਥੇ ਇੱਕ ਪਾਸੇ ਇਸ ਮੈਚ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਉੱਥੇ ਹੀ ਇੱਕ ਹੋਰ ਪਰੇਸ਼ਾਨੀ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ | ਦਰਅਸਲ , ਫਾਈਨਲ ਮੈਚ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿੱਥੇ ਕਿ ਮੀਂਹ ਪੈਣ ਦੇ 46% ਚਾਂਸ ਹਨ । ਦੱਸ ਦਈਏ ਕਿ ਇੱਕ ਦਿਨ ਪਹਿਲਾਂ ਵੀ ਬ੍ਰਿਜਟਾਊਨ ਵਿੱਚ ਭਾਰੀ ਮੀਂਹ ਪਿਆ ਸੀ।
ਧਿਆਨਯੋਗ ਹੈ ਕਿ ਟਾਸ ਤੋਂ ਬਾਅਦ ਵੀ ਮੈਚ ਸਮੇਂ ਸਿਰ ਸ਼ੁਰੂ ਨਾ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਇਹ ਮੈਚ ਮੀਂਹ ਕਾਰਨ ਨਹੀਂ ਖੇਡਿਆ ਜਾਂਦਾ, ਤਾਂ ਇਸ ਨੂੰ ਰਿਜ਼ਰਵ ਡੇਅ ਯਾਨੀ 30 ਜੂਨ ਨੂੰ ਦੁਬਾਰਾ ਉਸੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਜੇਕਰ ਮੀਂਹ ਪਿਆ ਤਾਂ ਕੀ ਹੋਵੇਗਾ?
DLC : ਫਾਈਨਲ ਮੈਚ ਲਈ 190 ਮਿੰਟ ਦਾ ਵਾਧੂ ਸਮਾਂ ਹੈ । ਟੀ-20 ਮੈਚ 3 ਘੰਟੇ 10 ਮਿੰਟ ‘ਚ ਖਤਮ ਹੁੰਦਾ ਹੈ। ਵਾਧੂ ਸਮਾਂ ਜੋੜਨ ਨਾਲ ਇਹ ਸਮਾਂ 6 ਘੰਟੇ 20 ਮਿੰਟ ਹੋ ਜਾਵੇਗਾ। ਯਾਨੀ 8 ਵਜੇ ਤੋਂ ਅਗਲੇ ਦਿਨ ਸਵੇਰੇ 3 ਵਜੇ ਤੱਕ। ਇਸ ਮਿਆਦ ਦੇ ਦੌਰਾਨ DLS ਨਿਯਮ ਲਾਗੂ ਹੋ ਸਕਦੇ ਹਨ। ਫਾਈਨਲ ਦੇ ਓਵਰ ਘੱਟ ਹੋ ਸਕਦੇ ਹਨ। ਸਕੋਰ ਨੂੰ ਸੋਧਿਆ ਜਾ ਸਕਦਾ ਹੈ। ਜੇਕਰ ਦੋਵੇਂ ਟੀਮਾਂ ਘੱਟੋ-ਘੱਟ 10 ਓਵਰ ਖੇਡਦੀਆਂ ਹਨ, ਤਾਂ DLS ਰਾਹੀਂ ਫਾਈਨਲ ਦੇ ਜੇਤੂ ਦਾ ਐਲਾਨ ਕੀਤਾ ਜਾ ਸਕਦਾ ਹੈ।
ਰਿਜ਼ਰਵ-ਡੇ
ਉੱਥੇ ਹੀ ਜੇਕਰ DLS ਦੇ ਨਿਯਮਾਂ ਅਨੁਸਾਰ ਫਾਈਨਲ ਮੈਚ ਵਿੱਚ ਜੇਤੂ ਐਲਾਨਿਆ ਨਹੀਂ ਜਾ ਸਕਦਾ ਹੈ, ਤਾਂ ICC ਇਸਨੂੰ ਰਿਜ਼ਰਵ ਡੇਅ ‘ਤੇ ਭੇਜ ਸਕਦਾ ਹੈ। ਇਸ ਦੀਆਂ 3 ਸ਼ਰਤਾਂ ਹਨ।
ਪਹਿਲੀ ਸ਼ਰਤ– ਰਿਜ਼ਰਵ ਡੇਅ ‘ਤੇ ਵੀ ਮੈਚ ਦਾ ਸਮਾਂ 380 ਮਿੰਟ ਰੱਖਿਆ ਗਿਆ ਹੈ ਯਾਨੀ 6 ਘੰਟੇ 20 ਮਿੰਟ। ਯਾਨੀ ਮੈਚ ਨੂੰ ਇਸ ਸਮੇਂ ਦੇ ਅੰਦਰ ਪੂਰਾ ਕਰਨਾ ਹੋਵੇਗਾ।
ਦੂਜੀ ਸ਼ਰਤ – ਜੇਕਰ ਫਾਈਨਲ ਵਾਲੇ ਦਿਨ ਮੈਚ ਵਿੱਚ ਇੱਕ ਵੀ ਗੇਂਦ ਨਾ ਸੁੱਟੀ ਗਈ, ਓਵਰ ਘਟਾਏ ਗਏ ਅਤੇ ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਤਾਂ ਰਿਜ਼ਰਵ ਦਿਨ ‘ਤੇ ਪੂਰਾ ਕੀਤਾ ਜਾਵੇਗਾ |
ਤੀਜੀ ਸ਼ਰਤ– ਮੈਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਰੋਕਿਆ ਗਿਆ ਸੀ। ਜੇਕਰ ਮੈਚ ਰਿਜ਼ਰਵ ਦਿਨ ‘ਤੇ ਨਿਰਧਾਰਤ ਸਮੇਂ ਦੇ ਅੰਦਰ ਨਹੀਂ ਖੇਡਿਆ ਜਾਂਦਾ ਹੈ, ਤਾਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ।
ਮੈਚ ਰਿਜ਼ਰਵ ਡੇ ‘ਤੇ ਵੀ ਨਹੀਂ ਹੋਇਆ ਤਾਂ ਜੇਤੂ ਕਿਵੇਂ ਐਲਾਨਿਆ ਜਾਵੇਗਾ?
ਜੇਕਰ ਰਿਜ਼ਰਵ ਡੇਅ ‘ਤੇ ਵੀ ਫਾਈਨਲ ਮੈਚ ਪੂਰਾ ਨਹੀਂ ਹੁੰਦਾ ਹੈ ਤਾਂ ਟਰਾਫੀ ਦੋਵਾਂ ਟੀਮਾਂ ਵਿਚਾਲੇ ਸਾਂਝੀ ਹੋਵੇਗੀ। ਪੁਆਇੰਟ ਟੇਬਲ ਵਿੱਚ ਟੀਮਾਂ ਦੀ ਸਥਿਤੀ ਦੇ ਆਧਾਰ ‘ਤੇ ਜੇਤੂ ਦਾ ਐਲਾਨ ਨਹੀਂ ਕੀਤਾ ਜਾਵੇਗਾ।
ਕੀ ਸੁਪਰ ਓਵਰ ਵੀ ਲਾਗੂ ਹੋ ਸਕਦਾ ਹੈ?
ਜੇਕਰ ਮੈਚ ਟਾਈ ਹੁੰਦਾ ਹੈ ਤਾਂ ਸੁਪਰ ਓਵਰ ਕਰਵਾਇਆ ਜਾਵੇਗਾ। ਸੁਪਰ ਓਵਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੋਈ ਜੇਤੂ ਨਹੀਂ ਮਿਲ ਜਾਂਦਾ |









