T20 World cup : ਅਮਰੀਕਾ ਨੇ ਸੁਪਰ ਓਵਰ ‘ਚ 5 ਦੌੜਾਂ ਨਾਲ ਪਾਕਿਸਤਾਨ ਨੂੰ ਹਰਾ ਕੇ ਰਚਿਆ ਇਤਿਹਾਸ || Latest News

0
22
T20 World Cup: America created history by defeating Pakistan by 5 runs in Super Over

T20 World cup : ਅਮਰੀਕਾ ਨੇ ਸੁਪਰ ਓਵਰ ‘ਚ 5 ਦੌੜਾਂ ਨਾਲ ਪਾਕਿਸਤਾਨ ਨੂੰ ਹਰਾ ਕੇ ਰਚਿਆ ਇਤਿਹਾਸ

T20 ਵਿਸ਼ਵ ਕੱਪ ਦੌਰਾਨ ਅਮਰੀਕਾ ਤੇ ਪਾਕਿਸਤਾਨ ਵਿੱਚ ਹੋਏ ਮੈਚ ‘ਚ ਅਮਰੀਕਾ ਨੇ ਸੁਪਰ ਓਵਰ ‘ਚ 5 ਦੌੜਾਂ ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ | ਪਾਕਿਸਤਾਨ ਨੇ ਅਮਰੀਕਾ ਨੂੰ 160 ਦਾ ਟਾਰਗੈੱਟ ਦਿੱਤਾ ਸੀ। ਅਮਰੀਕਾ ਨੇ 159 ਬਣਾਏ। ਸੁਪਰ ਓਵਰ ਵਿਚ ਅਮਰੀਕਾ ਦੇ ਜੋਂਸ ਨੇ ਇਕਲੌਤਾ 4 ਮਾਰਿਆ ਤੇ ਪਾਕਿਸਤਾਨ ਦੇ ਵਰਲਡ ਕਲਾਸ ਪੇਸ ਮੁਹੰਮਦ ਆਮਿਰ ਨੇ 3 ਵਾਈਡ ਸੁੱਟ ਕੇ 18 ਦੌੜਾਂ ਦਿੱਤੀਆਂ।  19 ਦੌੜਾਂ ਦਾ ਟਾਰਗੈੱਟ ਹੁਣ  ਅਮਰੀਕਾ ਦੇ ਸਾਹਮਣੇ ਸੀ।

ਇਸ ਦੇ ਨਾਲ 2010 ਵਿਚ ਇੰਡੀਆ ਲਈ ਅੰਡਰ-19 ਖੇਡ ਚੁੱਕੇ ਸੌਰਭਨੇਤਰਾਵਲਕਰ ਗੇਂਦਬਾਜ਼ੀ ਕਰਨ ਆਏ। ਜਿਨ੍ਹਾ ਨੇ ਸਿਰਫ ਇਕ ਬਾਊਂਡਰੀ ਦਿੱਤੀ। ਉੱਥੇ ਹੀ ਪਾਕਿਸਤਾਨ ਦੇ ਇਫਤਿਖਾਰ, ਫਖਰ ਜਮਾਨ ਤੇ ਸ਼ਾਦਾਬ ਸਿਰਫ 13 ਦੌੜਾਂ ਬਣਾ ਸਕੇ।

ਇਹ ਵੀ ਪੜ੍ਹੋ :ਥੱ/ਪੜ ਵਾਲੀ ਘਟਨਾ ਮਗਰੋਂ SGPC ਪ੍ਰਧਾਨ ਧਾਮੀ ਨੇ ਕੰਗਨਾ ਰਣੌਤ ‘ਤੇ ਦਿੱਤਾ ਵੱਡਾ ਬਿਆਨ

ਅਮਰੀਕਾ ਪਹਿਲੀ ਵਾਰ ਉਤਰੀ ਵਰਲਡ ਕੱਪ ਵਿਚ

ਧਿਆਨਯੋਗ ਹੈ ਕਿ ਅਮਰੀਕਾ ਪਹਿਲੀ ਵਾਰ ਵਰਲਡ ਕੱਪ ਵਿਚ ਉਤਰੀ ਹੈ ਪਰ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਦੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਨੋਸਟੁਸ਼ ਕੇਂਜੀਗੇ ਨੇ 3 ਪਾਕਿਸਤਾਨੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਜਿਸ ਤੋਂ ਬਾਅਦ ਉਸਨੇ ਉਸਮਾਨ ਖਾਨ, ਸ਼ਾਦਾਬ ਖਾਨ ਅਤੇ ਆਜ਼ਮ ਖਾਨ ਦੀਆਂ ਵਿਕਟਾਂ ਲਈਆਂ, ਇਹ ਪਾਕਿਸਤਾਨ ਦੇ ਖਿਲਾਫ ਅਮਰੀਕਾ ਦੀ ਇਤਿਹਾਸਕ ਜਿੱਤ ਦੇ ਅਸਲ ਹੀਰੋ ਹਨ। ਉਸ ਨੇ ਤੀਜੇ ਓਵਰ ਦੀ ਤੀਜੀ ਗੇਂਦ ‘ਤੇ ਉਸਮਾਨ ਖਾਨ ਨੂੰ 3 ਦੌੜਾਂ ‘ਤੇ ਆਊਟ ਕਰਕੇ ਪਾਵਰਪਲੇ ‘ਚ ਪਾਕਿਸਤਾਨ ‘ਤੇ ਦਬਾਅ ਬਣਾਇਆ। ਇਸ ਤੋਂ ਬਾਅਦ ਉਸ ਨੇ 13ਵੇਂ ਓਵਰ ‘ਚ ਸ਼ਾਦਾਬ ਖਾਨ ਦਾ ਵਿਕਟ ਲੈ ਕੇ ਬਾਬਰ ਨਾਲ 72 ਦੌੜਾਂ ਦੀ ਸਾਂਝੇਦਾਰੀ ਨੂੰ ਤੋੜ ਦਿੱਤਾ।

 

 

 

LEAVE A REPLY

Please enter your comment!
Please enter your name here